ਗੈਰੀ ਸੰਧੂ ਦਾ ਨਵਾਂ ਪੰਜਾਬੀ ਗੀਤ ” ਜਿੰਮ ” ਹੋਇਆ ਰਿਲੀਜ
ਮਸ਼ਹੂਰ ਪੰਜਾਬੀ ਗਾਇਕ ” ਗੈਰੀ ਸੰਧੂ ” ਦਾ ਹਾਲ ਹੀ ਵਿੱਚ ਇੱਕ ਹੋਰ ਨਵਾਂ ਪੰਜਾਬੀ ਗੀਤ punjabi song ” ਜਿੰਮ ” ਰਿਲੀਜ ਹੋਇਆ ਹੈ | ਇਸ ਗੀਤ ਦੇ ਬੋਲ ਗੈਰੀ ਸੰਧੂ ਦੁਆਰਾ ਹੀ ਲਿਖੇ ਗਏ ਹਨ | ਇਸ ਗੀਤ ਨੂੰ ” ਫਰੈਸ਼ ਮੀਡਿਆ ” ਦੇ ਯੂਟਿਊਬ ਚੈਨਲ ਤੇ ਰਿਲੀਜ ਕੀਤਾ ਗਿਆ ਹੈ | ਆਪਣੇ ਇਸ ਗੀਤ ਦੀ ਜਾਣਕਾਰੀ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਭ ਨਾਲ ਸਾਂਝੀ ਕੀਤੀ ਹੈ | ” ਗੈਰੀ ਸੰਧੂ ” ਦੇ ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇੰਸਟਾਗ੍ਰਾਮ ਤੇ ਇਸ ਪੋਸਟ ਨੂੰ 2 ਘੰਟਿਆਂ ਵਿੱਚ 44 ਹਜਾਰ ਲੋਕਾਂ ਦੁਆਰਾ ਵੇਖਿਆ ਗਿਆ | ਗੈਰੀ ਸੰਧੂ ਨੇਂ ਹੁਣ ਤੱਕ ਬਹੁਤ ਸਾਰੇ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਜਿਵੇਂ ਕਿ ” ਬੰਦਾ ਬਣਜਾ, ਜਾ ਨੀ ਜਾ , ਲੱਡੂ ਆਦਿ ਅਤੇ ਇਹਨਾਂ ਗੀਤਾਂ ਨੂੰ ਫੈਨਸ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ |

ਗੈਰੀ ਸੰਧੂ ਦੇ ਗੀਤਾਂ ਦਾ ਜਨੂੰਨ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੱਸਦੇ ਫੈਨਸ ਦੇ ਵੀ ਸਿਰ ਚੜ ਕੇ ਬੋਲਦਾ ਹੈ | ਹਾਲ ਹੀ ਵਿੱਚ ਗੈਰੀ ਸੰਧੂ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਟੁੱਟਿਆ ਗਰੂਰ ” ਇਸ ਗੀਤ ਨੂੰ ਫੈਨਸ ਵੱਲੋਂ ਯੂਟਿਊਬ ਤੇ ਹੁਣ ਤੱਕ 2 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਹ ਸੈਡ ਗੀਤ ਹੈ ਅਤੇ ਇਸ ਗੀਤ ਦੇ ਬੋਲ ” ਸਾਹ ਅਲੀ ” ਦੁਆਰਾ ਲਿਖੇ ਗਏ ਹਨ | ਇਸ ਗੀਤ ਨੂੰ ਮਿਊਜ਼ਿਕ ਹਬੀਬ ਕਲੇਰ ਦੁਆਰਾ ਦਿੱਤਾ ਗਿਆ ਹੈ |