ਗੈਰੀ ਸੰਧੂ ਦਾ ਗੀਤ ” ਲਵ ਯੂ ਜੱਟਾ ” ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਦੱਸ ਦਈਏ ਕਿ ” ਗੈਰੀ ਸੰਧੂ ” ਦਾ ਗੀਤ ‘ਲਵ ਯੂ ਜੱਟਾ’ punjabi song ਰਿਲੀਜ਼ ਹੋ ਚੁੱਕਿਆ ਹੈ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਦੇ ਵੀਡਿਓ ਸਾਂਝੇ ਕਰਨ ਵਾਲੇ ਗੈਰੀ ਸੰਧੂ ਨੇ ਇਸ ਗੀਤ ਦੀ ਵੀਡਿਓ ਨੂੰ ਇੰਸਟਾਗ੍ਰਾਮ ‘ਤੇ ਸਾਂਝੇ ਕਰਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਫੈਨਸ ਦਾ ਸਹਿਯੋਗ ਮੰਗਿਆ ਹੈ ਅਤੇ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਅਪੀਲ ਕੀਤੀ ਹੈ |

ਇਸ ਗੀਤ ਦੇ ਬੋਲ ਗੈਰੀ ਸੰਧੂ ਨੇ ਖੁਦ ਹੀ ਲਿਖੇ ਨੇ ਅਤੇ ਸੰਗੀਤਬੱਧ ਵੀ ਖੁਦ ਹੀ ਕੀਤਾ ਹੈ । ਗੀਤ ਦਾ ਵੀਡਿਓ ਸੁੱਖ ਸੰਘੇੜਾ ਨੇ ਬਣਾਇਆ ਹੈ | ਇਸ ਗੀਤ ‘ਚ ਗੈਰੀ ਸੰਧੂ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਉਨ੍ਹਾਂ ਦੇ ਗੀਤ ਦੀ ਨਾਇਕਾ ਨੂੰ ਇੱਕ ਜੱਟ ਨੌਜਵਾਨ ਨਾਲ ਪਿਆਰ ਹੋ ਜਾਂਦਾ ਹੈ ਅਤੇ ਜੱਟ ਦਾ ਪਿਆਰ ਹਾਸਲ ਕਰਨ ਲਈ ਜਿਮ ਜਾ ਕੇ ਆਪਣੇ ਆਪ ਨੂੰ ਖੂਬਸੂਰਤ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਕਸਰਤ ਦਾ ਸਹਾਰਾ ਲੈਂਦੀ ਹੈ । ਕਿਉਂਕਿ ਜੱਟ ਦੇ ਪਿਆਰ ‘ਚ ਉਹ ਇਸ ਤਰ੍ਹਾਂ ਗ੍ਰਿਫਤਾਰ ਹੋ ਚੁੱਕੀ ਹੈ ਕਿ ਉਸ ਨੂੰ ਹਰ ਪਾਸੇ ਉਹੀ ਵਿਖਾਈ ਦੇ ਰਿਹਾ ਹੈ ਅਤੇ ਉਹ ਚਾਹੁੰਦੀ ਹੈ ਕਿ ਉਸ ਨੂੰ ਵੀ ਉਸ ਵਾਂਗ ਉਸਦੇ ਨਾਲ ਪਿਆਰ ਹੋ ਜਾਵੇ |

ਇਸ ਗੀਤ ਨੁੰ ਰਿਲੀਜ਼ ਹੋਇਆਂ ਅਜੇ ਕੁਝ ਹੀ ਘੰਟੇ ਹੋਏ ਨੇ ਅਤੇ ਹਜ਼ਾਰਾਂ ਦੀ ਗਿਣਤੀ ‘ਚ ਉਨ੍ਹਾਂ ਦੇ ਫੈਨਸ ਨੇ ਇਸ ਗੀਤ ਨੂੰ ਪਸੰਦ ਕੀਤਾ ਹੈ ਅਤੇ ਯੂਟਿਊਬ ਤੇ ਇਸ ਗੀਤ ਨੂੰ ਹੁਣ ਤੱਕ 3 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਲੋਕਾਂ ਦੁਆਰਾ ਇਸ ਗੀਤ ਨੂੰ ਵੀ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ |