
ਸੋਸ਼ਲ ਮੀਡਿਆ ‘ਤੇ ਚਰਚਾ ‘ਚ ਰਹਿਣ ਵਾਲੀ ਇਸ ਗਾਇਕ ਜੋੜੀ garry sandhu ਦੀਆਂ ਪਹਿਲਾਂ ਵੀ ਕਈ ਵੀਡਿਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁੱਕੀਆਂ ਹਨ | ਇਸ ਵਾਰ ਫਿਰ punjabi singer ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦੀ ਇੱਕ ਹੋਰ ਵੀਡੀਓ ਸੋਸ਼ਲ ਮੀਡਿਆ ਤੇ ਵੇਖਣ ਨੂੰ ਮਿਲ ਰਹੀ ਹੈ ਜੋ ਕਿ ” ਜੈਸਮੀਨ ਸੈਂਡਲਸ ” ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਸਾਂਝੀ ਕੀਤੀ ਹੈ ਜਿਸਨੂੰ ਕਿ ਵੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਇਸ ਵੀਡੀਓ ਵਿੱਚ ਦੇਖ ਰਹੇ ਹਾਂ ਕਿ ” ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ” ਲਾਈਵ ਸ਼ੋ ਵਿੱਚ ਗਾ ਰਹੇ ਸਨ ਅਤੇ ਅਚਾਨਕ ਹੀ ” ਗੈਰੀ ਸੰਧੂ ” ਜੈਸਮੀਨ ਸੈਂਡਲਸ ” ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦੇ ਹਨ | ਇੰਸਟਾਗ੍ਰਾਮ ‘ਤੇ ਵਾਇਰਲ ਹੋਈ ਇਸ ਵੀਡਿਓ ਨੂੰ ਫੈਨਸ ਵੱਲੋ ਬਹੁਤ ਪਸੰਦ ਕੀਤਾ ਗਿਆ |
ਹਾਲ ਹੀ ਵਿੱਚ ਇਹਨਾਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਜੈਸਮੀਨ ਸੈਂਡਲਸ ਗੈਰੀ ਸੰਧੂ ਨੂੰ ਸਵਾਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ ਪਿਆਰ ਕਰਦਾ ਹੈ , ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ | ਇਹਨਾਂ ਦੀਆਂ ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਅੱਛੀ ਦੋਸਤੀ ਦਾ ਵੀ ਸਬੂਤ ਵੀ ਹਨ ਜਿਥੋਂ ਕਿ ਇਹ ਪਤਾ ਲੱਗਦਾ ਹੈ ਕਿ ਇਹ ਸਿਰਫ ਗੀਤਾਂ ਵਿੱਚ ਹੀ ਨਹੀਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਇੱਕ ਵਧੀਆ ਦੋਸਤ ਹਨ | ਇਹਨਾਂ ਨੇ ਆਪਣੀ ਗਾਇਕੀ ਜੋੜੀ ਦੀ ਸ਼ੁਰੂਆਤ ” ਲੱਡੂ ” ਗੀਤ ਨਾਲ ਜਨਵਰੀ 2017 ਵਿੱਚ ਕੀਤੀ ਸੀ |