ਪੀਟੀਸੀ ਰਿਕਾਰਡਸ ਅਤੇ ਪੀਟੀਸੀ ਪੰਜਾਬੀ ਪੇਸ਼ ਕਰਦੇ ਨੇ ਗਾਇਕ ਸਿਫਤ ਦਾ ਗੀਤ ‘ਗੋਤ’

author-image
Anmol Preet
New Update
NULL

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਪੰਜਾਬੀ ਪੇਸ਼ ਕਰਦੇ ਨੇ ‘ਗੋਤ’ ਇਸ ਗੀਤ ਨੂੰ ਸਿਫਤ ਨੇ ਗਾਇਆ ਹੈ। ਜਦਕਿ ਇਸ ਗੀਤ ਦੇ ਬੋਲ ਲਿਖੇ ਨੇ ਸਿਮਰਨ ਢਿੱਲੋਂ ਨੇ ਅਤੇ ਮਿਊਜ਼ਿਕ ਡਾਇਰੈਕਟਰ ਹਨ ਜੈਫਰਿਕ । ਗੀਤ ਦੀ ਫੀਚਰਿੰਗ ‘ਚ ਸ਼ਹਿਨਾਜ਼ ਕੌਰ ਗਿੱਲ ਹਨ । ਇਸ ਗੀਤ ‘ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਆਪਣੀ ਪੱਗ ਦਾ ਰੰਗ ਬਦਲਣ ਲਈ ਕਹਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੀ ਗੋਤ ਬਦਲਾਉਣ ਲਈ ਤਿਆਰ ਹੈ ਬਸ਼ਰਤੇ ਜੇ ਉਹ ਆਪਣੀ ਪੱਗ ਦਾ ਰੰਗ ਬਦਲ ਲਵੇ ।

ਪਰ ਉਸ ਦਾ ਪ੍ਰੇਮੀ ਰੰਗ ਬਦਲਣ ਲਈ ਤਿਆਰ ਨਹੀਂ ਹੁੰਦਾ । ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਅਕਸਰ ਨਾਰਾਜ਼ ਰਹਿਣ ਲੱਗਦੀ ਹੈ ਪਰ ਅਖੀਰ ‘ਚ ਉਸ ਦਾ ਦੋਸਤ ਆਪਣੀ ਪੱਗ ਦਾ ਰੰਗ ਉਸ ਦੇ ਸੂਟ ਨਾਲ ਮੈਚ ਕਰ ਲੈਂਦਾ ਹੈ ।ਆਖਿਰਕਾਰ ਦੋਨਾਂ ਦੀ ਨਰਾਜ਼ਗੀ ਦੂਰ ਹੋ ਜਾਂਦੀ ਹੈ । ਇਸ ਗੀਤ ਨੂੰ ਜਿੰਨੇ ਵਧੀਆ ਤਰੀਕੇ ਨਾਲ ਸਿਫਤ ਨੇ ਗਾਇਆ ਹੈ ਉਸ ਤੋਂ ਬਿਹਤਰੀਨ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡਿਓ ।

 

latest-world-news canada-news punjabi-singer latest-canada-news ptc-punjabi-canada punjabi-entertainment ptc-punjabi-canada-program latest-punjabi-song-2018 sifat
Advertisment