ਗੀਤਾ ਜ਼ੈਲਦਾਰ ਕਿਸ ਗੀਤ ਲਈ ਕਰ ਰਹੇ ਨੇ ਏਨੀ ਮਿਹਨਤ ,ਵੇਖੋ ਵੀਡਿਓ
ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਜਿਸ ਨਾਲ ਠੰਡ ਤਾਂ ਵੱਧ ਗਈ ਹੈ ਉਥੇ ਮੋਸਮ ਵੀ ਖੁਸ਼ਨੁਮਾ ਹੋ ਗਿਆ ਹੈ । ਪੰਜਾਬ ਵਾਂਗ ਕੈਨੇਡਾ ਦੀ ਧਰਤੀ ਤੇ ਵੀ ਬਰਫਬਾਰੀ ਹੋ ਰਹੀ ਹੈ । ਇਸ ਬਰਫਬਾਰੀ ਦੀ ਗਾਇਕ ਗੀਤਾ ਜੈਲਦਾਰ ਨੇ ਵੀਡਿਓ ਬਣਾਕੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ ਗਾਣੇ ਸੰਗ ਮਾਰਦੀ ਦੇ ਵੀਵਰਜ਼ ਦੀ ਗਿਣਤੀ ਵਧਾਉਣ ਲਈ ਵੀ ਅਪੀਲ ਕਰ ਰਹੇ ਹਨ ।

ਹੋਰ ਵੇਖੋ : ਕੁਝ ਇਸ ਤਰ੍ਹਾਂ ਮਨਾਇਆ ਗਿਆ ਗਾਇਕ ਫਿਰੋਜ਼ ਖਾਨ ਦਾ ਜਨਮ ਦਿਨ ,ਵੇਖੋ ਵੀਡਿਓ

View this post on Instagram

Sang Maar Gayi te Canada wallian nu snow maar gayi … #geetazaildar #smg #sangmaargayi

A post shared by Geeta Zaildar (@geetazaildarofficial) on

ਜੈਲਦਾਰ ਇਸ ਵੀਡਿਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਉਹਨਾਂ ਦੇ ਗਾਣੇ ਦੇ ਵੀਵਰਜ਼ 10 ਮਿਲੀਅਨ ਨੂੰ ਵੀ ਪਾਰ ਕਰ ਜਾਣ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਲਦਾਰ ਦਾ ਗਾਣਾ ਸੰਗ ਮਾਰਦੀ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ।

punjabi singer geeta zaildar  wikipedia के लिए इमेज परिणाम

 

ਇਸ ਗਾਣੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਪਰ ਜੈਲਦਾਰ ਚਾਹੁੰਦੇ ਹਨ ਕਿ ਉਹਨਾਂ ਦਾ ਇਹ ਗਾਣਾ ਹੋਰ ਗਾਣਿਆਂ ਨੂੰ ਟੱਕਰ ਦੇਵੇ ।ਜੈਲਦਾਰ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਅਪੀਲ ਨੂੰ ਕਿੰਨਾ ਮੰਨਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।