ਗਿਪੀ ਗਰੇਵਾਲ ਸਾਨੂੰ ਕਰਦਾ ਹੈ ਬਹੁਤ ਪ੍ਰੇਸ਼ਾਨ , ਗੁਰਪ੍ਰੀਤ ਘੁੱਗੀ

ਜਿਵੇ ਕਿ ਸੱਭ ਨੂੰ ਹੀ ਪਤਾ ਹੈ ਕਿ ਗਿਪੀ ਦੀ ਫ਼ਿਲਮ ” ਮਰ ਗਏ ਓਏ ਲੋਕੋ ” punjabi movie ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਅਤੇ ਸੱਭ ਦੁਆਰਾ ਉਸ ਨੂੰ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਹੁਣ ਬਹੁਤ ਹੀ ਬੇਸਬਰੀ ਨਾਲ ਸਾਰੇ ਫ਼ਿਲਮ ਦੀ ਉਡੀਕ ਕਰ ਰਹੇ ਹਨ | ਜਿਥੇ ਕਿ ” ਗਿਪੀ ਗਰੇਵਾਲ “gippy grewal ਆਪਣੇ ਇੰਸਟਾਗ੍ਰਾਮ ਦੇ ਜਰੀਏ ਹਰ ਰੋਜ ਕੁੱਝ ਨਾ ਕੁੱਝ ਸਾਂਝਾ ਕਰਦੇ ਓਸੇ ਤਰਾਂ ਹਾਲ ਹੀ ਵਿੱਚ ਓਹਨਾ ਨੇਂ ਇੱਕ ਹੋਰ ਵੀਡੀਓ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਗਿਪੀ ਗਰੇਵਾਲ , ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਆਪਸ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਗੁਰਪ੍ਰੀਤ ਘੁੱਗੀ ਕਹਿ ਰਹੇ ਹਨ ” ਗਿਪੀ ਗਰੇਵਾਲ ਨੇਂ ਸਾਨੂੰ ਸੱਭ ਨੂੰ ਇੰਟਰਵਿਊ ਦਵਾ ਦਵਾ ਕੇ ਥਕਾ ਦਿੱਤਾ ਅਤੇ ਅਸੀਂ ਸਾਰੇ ਇਸ ਤੋਂ ਕਲਪੇ ਪਏ ਹਾਂ ” ਇਸ ਤਰਾਂ ਹੋਰ ਵੀ ਕਾਫੀ ਹਾਸੇ ਮਜਾਕ ਕਰ ਰਹੇ ਹਨ |

1 no. de jhoothe @karamjitanmol @ghuggigurpreet dekho ki Bol rahe aa…??? #MarGayeOyeLoko #31aug2018

A post shared by Gippy Grewal (@gippygrewal) on

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

Be the first to comment

Leave a Reply

Your email address will not be published.


*