ਗਿੱਪੀ ਗਰੇਵਾਲ ਦੇ ਨਵੇਂ ਗੀਤ “ਕਰੰਟ” ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਪ੍ਰਸ਼ੰਸ਼ਕਾਂ ਵੱਲੋਂ ਬਹੁਤ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਗਿੱਪੀ ਗਰੇਵਾਲ ਦਾ ਨਵਾਂ ਗੀਤ “ਕਰੰਟ” ਰਿਲੀਜ਼ ਹੋ ਚੁੱਕਿਆ ਹੈ | ਦੱਸ ਦਈਏ ਇਹ ਗਿੱਪੀ ਗਰੇਵਾਲ ਦੀ ਜਲਦ ਰਿਲੀਜ਼ ਹੋ ਰਹੀ ਫ਼ਿਲਮ “ਮੰਜੇ ਬਿਸਤਰੇ-2 ਦਾ ਦੂਜਾ ਗੀਤ ਹੈ | ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਇਸ ਗੀਤ ਦੀ ਵੀਡਿਓ ਸਾਂਝੀ ਕਰਕੇ ਪ੍ਰਸ਼ੰਸ਼ਕਾਂ ਨਾਲ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਜਿਆਦਾ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ |

ਗੀਤ ਨੂੰ ਰਿਲੀਜ਼ ਹੋਏ ਅਜੇ ਕੁਝ ਘੰਟੇ ਹੀ ਹੋਏ ਹਨ ਅਤੇ ਪ੍ਰਸ਼ੰਸ਼ਕਾਂ ਵੱਲੋਂ ਇਸ ਗੀਤ ਨੂੰ ਯੂ-ਟਿਊਬ ਤੇ 2 ਲੱਖ ਦੇ ਕਰੀਬ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ | ਜਿੱਥੇ ਕਿ ਇਸ ਗੀਤ ਨੂੰ ਮਸ਼ਹੂਰ ਗਾਇਕ “ਗਿੱਪੀ ਗਰੇਵਾਲ ਅਤੇ ਸੁਦੇਸ਼ ਕੁਮਾਰੀ” ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਉਥੇ ਇਸ ਗੀਤ ਦੇ ਬੋਲ ਮਸ਼ਹੂਰ ਗਾਇਕ ਅਤੇ ਗੀਤਕਾਰ “ਹੈਪੀ ਰਾਏਕੋਟੀ” ਨੇ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ “ਜੇ.ਕੇ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਨੂੰ ਫ਼ਿਲਮ ਦੇ ਨਾਇਕ “ਗਿੱਪੀ ਗਰੇਵਾਲ” ਤੇ ਨਾਇਕਾ “ਸਿੰਮੀ ਚਾਹਲ” ਉੱਤੇ ਫਿਲਮਾਇਆ ਗਿਆ ਹੈ | ਕਰੰਟ ਗੀਤ ਬੀਟ ਸੌਂਗ ਹੈ ਤੇ ਗੀਤ ਦੀ ਵੀਡਿਓ ‘ਚ ਸਿੰਮੀ ਚਾਹਲ ਤੇ ਗਿੱਪੀ ਗਰੇਵਾਲ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ |

ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਦੀ ਮੁੱਖ ਭੂਮਿਕਾ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ” ਅਤੇ ਕਈ ਹੋਰ ਵੱਡੇ ਚਿਹਰੇ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ | ਫ਼ਿਲਮ “ਮੰਜੇ ਬਿਸਤਰੇ 2” 12 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ |