ਗਿੱਪੀ ਗਰੇਵਾਲ ਦੇ ਨਵੇਂ ਗੀਤ ਹੁਕਮ ਦਾ ਯੱਕਾ ਨੇ ਕਮਾਏ ਇਕ ਦਿਨ ਵਿੱਚ 2 ਮਿਲੀਅਨ ਤੋਂ ਜ਼ਿਆਦਾ ਵਿਊਜ਼
ਗਿੱਪੀ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ” ਹੁਕਮ ਦਾ ਯੱਕਾ ” punjabi song ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਦਿਨ ਹੀ ਹੋਇਆ ਹੈ ਅਤੇ ਯੂਟਿਊਬ ਤੇ ਹੁਣ ਤੱਕ ਇਸ ਗੀਤ ਨੂੰ 2 ਮਿਲੀਅਨ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਤੇ ਨਾਲ ਹੀ ਯੂਟਿਊਬ ਤੇ ਇਹ ਗੀਤ ਟਰੈਂਡ ਵੀ ਕਰ ਰਿਹਾ ਹੈ | ਇੰਸਟਾਗ੍ਰਾਮ ਤੇ ਇਸ ਗੀਤ ਦੀ ਵੀਡੀਓ ਸਾਂਝੀ ਕਰਦੇ ਹੋਏ ਗਿਪੀ ਗਰੇਵਾਲ ਨੇ ਸਭ ਦਾ ਸ਼ੁਕਰੀਆਅਦਾ ਕੀਤਾ | ਇਸ ਗੀਤ ਦੇ ਬੋਲ ਨਰਿੰਦਰ ਬਾਠ ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਕਰਿਊ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਦੀ ਵੀਡੀਓ ਨੂੰ ” ਬਲਜੀਤ ਸਿੰਘ ਦਿਓ ” ਦੁਆਰਾ ਫਿਲਮਾਇਆ ਗਿਆ ਹੈ |

View this post on Instagram

#hukamdayakka♠️ crossed 2 Million views Thanks everyone for your love and support ???? #gippygrewal @thehumblemusic @humblemotionpictures @ash.wahi @bhana_l.a @jaggisinghofficial @bal_deo @narinder.batth @desi_crew @bull18network

A post shared by Gippy Grewal (@gippygrewal) on

ਇਸ ਵਿੱਚ ਗਿੱਪੀ ਦਾ ਟਸ਼ਨ ਅਤੇ ਸਵੈਗ ਕੁਝ ਵੱਖਰਾ ਹੀ ਹੈ | ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਪੁਲਿਸ ਵਾਲੀ ਗਿੱਪੀ ਦੇ ਖਿਲਾਫ ਹੁੰਦੇ ਹੋਏ ਵੀ ਉਸਦੇ ਅਲੱਗ ਅੰਦਾਜ ਨਾਲ ਪਿਆਰ ਕਰ ਬੈਠਦੀ ਹੈ | ਗਿੱਪੀ ਗਰੇਵਾਲ ਪੰਜਾਬੀ ਗਾਇਕ ਹੀ ਨਹੀਂ ਬਲਕਿ ਇਕ ਬਹੁਤ ਹੀ ਵਧੀਆ ਐਕਟਰ ਵੀ ਹਨ ਅਤੇ ਹੁਣ ਤੱਕ ਕਾਫੀ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ |

ਗਿੱਪੀ ਗਰੇਵਾਲ ਦੀ ਗਾਇਕੀ ਅਤੇ ਅਦਾਕਾਰੀ ਦੇ ਚਰਚੇ ਨਾ ਸਿਰਫ ਪੰਜਾਬੀ ਬਲਕਿ ਵਿਦੇਸ਼ਾ ਵਿੱਚ ਵੀ ਹੁੰਦੇ ਹਨ | ਗਿੱਪੀ ਗਰੇਵਾਲ ਹੁਣ ਤੱਕ ਕਾਫੀ ਸਾਰੇ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਅਤੇ ਇਹਨਾਂ ਸਭ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ |