ਗਿੱਪੀ ਗਰੇਵਾਲ ‘ਚ ਆ ਗਿਆ ਐਟੀਟਿਊਡ ,ਫੈਨਸ ਦੀ ਵੀ ਨਹੀਂ ਕਰਦੇ ਕਦਰ ,ਵੇਖੋ ਵੀਡਿਓ
ਗਿੱਪੀ ਗਰੇਵਾਲ ‘ਚ ਆ ਗਿਆ ਹੈ ਐਟੀਟਿਊਡ ਅਤੇ ਇਸ ਐਟੀਟਿਊਡ ਕਾਰਨ ਉਨ੍ਹਾਂ ‘ਚ ਆ ਗਈ ਹੈ ਈਗੋ । ਜਿਸ ਕਾਰਨ ਉਹ ਕਿਸੇ ਨੂੰ ਪਹਿਚਾਨਣ ਤੋਂ ਵੀ ਇਨਕਾਰ ਕਰ ਰਹੇ ਨੇ ।ਕਈ ਹਿੱਟ ਪੰਜਾਬੀ ਫਿਲਮਾਂ ਅਤੇ ਗੀਤ ਪੰਜਾਬੀ ਇੰਡਸਟਰੀ ਨੂੰ ਦੇਣ ਵਾਲੇ ਇਸ ਕਲਕਾਰ ਨੂੰ ਆਪਣੀ ਕਲਾਕਾਰੀ ‘ਤੇ ਕਿੰਨਾ ਮਾਣ ਹੈ । ਵਿਦੇਸ਼ ‘ਚ ਅਰਦਾਸ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਜਦੋਂ ਫੋਟੋ ਖਿਚਵਾਉਣ ਲਈ ਕੋਈ ਉਨ੍ਹਾਂ ਦੀ ਫੈਨ ਆਈ ਤਾਂ ਉਨ੍ਹਾਂ ਨੇ ਉਸ ਦੇ ਨਾਲ ਤਸਵੀਰ ਖਿਚਵਾਉਣ ਤੋਂ ਹੀ ਇਨਕਾਰ ਕਰ ਦਿੱਤਾ ।

ਹੋਰ ਵੇਖੋ : ਗਿੱਪੀ ਗਰੇਵਾਲ ਦੇ ਨਵੇਂ ਗੀਤ ਹੁਕਮ ਦਾ ਯੱਕਾ ਨੇ ਕਮਾਏ ਇਕ ਦਿਨ ਵਿੱਚ 2 ਮਿਲੀਅਨ ਤੋਂ ਜ਼ਿਆਦਾ ਵਿਊਜ਼

View this post on Instagram

Location Hunting for @ardaasfilm and fun with production team…? #ardaas2 starting in January2019 @humblemotionpictures

A post shared by Gippy Grewal (@gippygrewal) on

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਿੱਪੀ ਗਰੇਵਾਲ ਆਪਣੇ ਆਪ ‘ਤੇ ਫਖਰ ਮਹਿਸੂਸ ਕਰ ਰਹੇ ਨੇ । ਤੁਸੀਂ ਸੋਚ ਰਹੇ ਹੋਵੋਗੇ ਕਿ ਸੱਚਮੁੱਚ ਗਿੱਪੀ ਗਰੇਵਾਲ ‘ਚ ਹੰਕਾਰ ਆ ਗਿਆ ਹੈ ਤਾਂ ਅਜਿਹਾ ਨਹੀਂ ਹੈ । ਬਲਕਿ ਇਹ ਵੀਡਿਓ ਅਰਦਾਸ-੨ ਦੀ ਸ਼ੂਟਿੰਗ ਦੇ ਦੌਰਾਨ ਪ੍ਰੋਡਕਸ਼ਨ ਟੀਮ ਦੇ ਨਾਲ ਗਿੱਪੀ ਗਰੇਵਾਲ ਦੀ ਮਸਤੀ ਕਰਦਿਆਂ ਦੀ ਹੈ ।ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਲੋਕੇਸ਼ਨ ਦੀ ਭਾਲ ਵਿਦੇਸ਼ ‘ਚ ਕਰ ਰਹੇ ਨੇ ।

ਇਸ ਵੀਡਿਓ ‘ਚ ਉਨ੍ਹਾਂ ਦੀ ਹੀ ਇੱਕ ਟੀਮ ਮੈਂਬਰ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੀ ਗੱਲ ਕਹਿੰਦੀ ਹੈ ਜਿਸ ‘ਤੇ ਉਹ ਜੁਆਬ ਦੇ ਰਹੇ ਨੇ ਕਿ ਫਿਲਹਾਲ ਉਹ ਰੁੱਝੇ ਹੋਏ ਨੇ । ਜਿਸ ‘ਤੇ ਉਨ੍ਹਾਂ ਦੀ ਟੀਮ ਮੈਂਬਰ ਕਹਿੰਦੀ ਹੈ ਕਿ ਇਸ ਇਨਸਾਨ ‘ਚ ਕਿੰਨਾ ਐਟੀਟਿਊਡ ਹੈ । ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।