ਗੀਤ “ਸੂਰਜ” ਨਾਲ ਮਿਊਜ਼ਿਕ ਇੰਡਸਟਰੀ ਵਿੱਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਦੀ ਹੋਈ ਐਂਟਰੀ
gippy grewal

ਸੁਪਰਹਿੱਟ ਕੈਰੀ ਆਨ ਜੱਟਾ 2 ਤੋਂ ਬਾਅਦ ਗਿੱਪੀ ਗਰੇਵਾਲ gippy grewal ਹੁਣ ਮੰਝੇ ਬਿਸਤਰੇ 2 ਦੀ ਸ਼ੂਟਿੰਗ ਵੀ ਜਿਆਦਾਤਰ ਪੂਰੀ ਕਰ ਚੁੱਕੇ ਹਨ| ਉਹਨਾਂ ਦੀ ਇਸ ਫ਼ਿਲਮ ਦੀ ਅੱਧੀ ਸ਼ੂਟਿੰਗ ਕੈਨੇਡਾ ਵਿੱਚ ਹੋਈ ਹੈ ਅਤੇ ਅੱਧੀ ਭਾਰਤ ਵਿੱਚ ਹੀ| ਤੇ ਨਾਲ ਹੀ ਦੱਸ ਦੇਈਏ ਕਿ ਉਹਨਾਂ ਨੇ ਆਪਣੇ ਅਗਲੇ ਆਉਣ ਵਾਲੇ ਗੀਤ ਸੂਰਜ punjabi song ਦੀ ਪਹਿਲੀ ਝਲਕ ਵੀ ਫੈਨਸ ਦੇ ਦਰਮਿਆਨ ਸਾਂਝਾ ਕਰ ਦਿੱਤੀ ਹੈ| ਗਿੱਪੀ ਨੇ ਆਪਣੇ ਇੰਸਟਾਗ੍ਰਾਮ ਤੇ ਗੀਤ ਦਾ ਪਹਿਲਾਂ ਪੋਸਟਰ ਸਾਂਝਾ ਕੀਤਾ ਹੈ| ਇਸ ਵਿੱਚ ਸੱਭ ਤੋਂ ਵੱਡੀ ਅਤੇ ਅਲੱਗ ਗੱਲ ਇਹ ਹੈ ਕਿ ਗਿੱਪੀ ਨਾਲ ਪੋਸਟਰ ਵਿੱਚ ਕੋਈ ਹੋਰ ਨਹੀਂ ਸਗੋ ਉਹਨਾਂ ਦੇ ਬੇਟੇ ਸ਼ਿੰਦਾ ਗਰੇਵਾਲ ਹਨ| ਜੀ ਹਾਂ ਹੁਣ ਗਿੱਪੀ ਜਲਦ ਹੀ ਆਪਣੇ ਬੇਟੇ ਸ਼ਿੰਦੇ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਲਾਂਚ ਕਰਨ ਜਾ ਰਹੇ ਹਨ| ਜਿੱਥੇ ਕਿ ਗੀਤ “ਸੂਰਜ” ਦੇ ਬੋਲ ਜਾਨੀ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਦਾ ਮਿਊਜ਼ਿਕ ਬੀ-ਪ੍ਰਾਕ ਵਲੋਂ ਦਿੱਤਾ ਗਿਆ ਹੈ| ਅਤੇ ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ| ਪੋਸਟਰ ਦੀ ਝਲਕ ਦੇਖਕੇ ਹੀ ਲੱਗ ਰਿਹਾ ਹੈ ਕਿ ਗੀਤ ਸੂਰਜ ਉਹਨਾਂ ਅਤੇ ਉਹਨਾਂ ਦੇ ਪੁੱਤਰ ਦੀ ਜ਼ਿੰਦਗੀ ‘ਚ ਇਕ ਨਵਾਂ ਉਜਾਲਾ ਲੈਕੇ ਆਉਗਾ|

Here's the first look at @igippygrewal's upcoming song, #Sooraj feat. #ShindaGrewal. Music by @BPraak Lyrics by @jaani777 Video by Baljit Singh Deo Coming soon!! #tseries #shindagrewal #jaani #bpraak #goldmedia

A post shared by Gippy Grewal (@gippygrewal) on

ਦਸ ਦੇਈਏ ਕਿ ਆਪਣੀ ਕੈਰੀ ਆਨ ਜੱਟਾ ਦੀ ਸਫ਼ਲਤਾ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਦੀਆ ਤਿਆਰੀਆਂ ਵਿਚ ਲੱਗ ਗਏ ਹਨ ਅਤੇ ਉਹ ਹੈ ਫ਼ਿਲਮ ‘ਮਰ ਗਏ ਓ ਲੋਕੋ’ ਜੋ ਕਿ 31 ਅਗਸਤ ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ | ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦੁਆਰਾ ਡਾਇਰੈਕਟ ਫ਼ਿਲਮ ਮੰਜੇ ਬਿਸਤਰੇ 2017 ਵਿਚ ਆਈ ਸੀ ਅਤੇ ਮੰਝੇ ਬਿਸਤਰੇ ੨ ਇਹ ਉਸ ਦਾ ਹੀ ਦੁੱਜਾ ਭਾਗ ਹੈ | ਮੰਜੇ ਬਿਸਤਰੇ ਗਿੱਪੀ ਗਰੇਵਾਲ gippy grewal ਦੁਆਰਾ ਹੀ ਲਿੱਖੀ ਗਈ ਸੀ ਤੇ ਉਹ ਇਸ ਫ਼ਿਲਮ ਦੇ ਨਿਰਮਾਤਾ ਵੀ ਸਨ |

gippy grewal