ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਫ਼ਿਲਮ ਮੰਜੇ ਬਿਸਤਰੇ 2 ਦੇ ਟਰੇਲਰ ਦੀ ਰਿਲੀਜ਼ਿੰਗ ਡੇਟ

Written by Anmol Preet

Published on : March 12, 2019 6:48
manje bistre

ਫ਼ਿਲਮ ਮੰਜੇ ਬਿਸਤਰੇ 2 ਦੇ ਟਰੇਲਰ ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ | ਗਿੱਪੀ ਗਰੇਵਾਲ punjabi singer ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ | ਪ੍ਰਸ਼ੰਸ਼ਕਾਂ ਵੱਲੋਂ ਫ਼ਿਲਮ ਮੰਜੇ ਬਿਸਤਰੇ 2 ਦੇ ਟ੍ਰੇਲਰ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ | ਦੱਸ ਦਈਏ ਕਿ ਫ਼ਿਲਮ ਮੰਜੇ ਬਿਸਤਰੇ 2 ਦਾ ਟ੍ਰੇਲਰ 16 ਮਾਰਚ ਨੂੰ ਰਿਲੀਜ਼ ਹੋਵੇਗਾ |

 

View this post on Instagram

 

#manjebistre2 trailer on 16th March 👍 @bal_deo @humblemotionpictures @bhana_l.a @jaggisinghofficial @ashwahi @simichahal9 @karamjitanmol @ghuggigurpreet

A post shared by Gippy Grewal (@gippygrewal) on

ਫਿਲਮ ਦੇ ਟੀਜ਼ਰ ਤੋਂ ਬਾਅਦ ਦੋ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਗਿੱਪੀ ਗਰੇਵਾਲ ਫ਼ਿਲਮ ਮੰਜੇ ਬਿਸਤਰੇ 2 ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫ਼ਿਲਮ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਓਨਾ ਹੀ ਪਿਆਰ ਮਿਲੇਗਾ ਜਿੰਨਾ ਕਿ ਮੰਜੇ ਬਿਸਤਰੇ ਦੇ ਪਹਿਲੇ ਭਾਗ ਨੂੰ ਮਿਲਿਆ ਸੀ | ਜੇਕਰ ਆਪਾਂ ਇਸ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਦੱਸ ਦਈਏ ਫ਼ਿਲਮ ਮੰਜੇ ਬਿਸਤਰੇ 2 ‘ਚ ਵੀ ਲੱਗਭਗ ਉਹ ਹੀ ਸਟਾਰਕਾਸਟ ਕੰਮ ਕਰ ਰਹੀ ਹੈ ਜੋ ਕਿ ਮੰਜੇ ਬਿਸਤਰੇ ਦੇ ਪਹਿਲੇ ਭਾਗ ‘ਚ ਸਨ |

ਇਸ ਭਾਗ ਵਿੱਚ “ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ , ਹੌਬੀ ਧਾਲੀਵਾਲ , ਬੀ.ਐੱਨ ਸ਼ਰਮਾ , ਰਾਣਾ ਰਣਬੀਰ ਅਤੇ ਸਰਦਾਰ ਸੋਹੀ” ਤੋਂ ਇਲਾਵਾ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ | ਫਿਲਮ ਮੰਜੇ ਬਿਸਤਰੇ 2 ਨੂੰ ਗਿੱਪੀ ਗਰੇਵਾਲ ਦੀ ਪ੍ਰੋਡਕਸ਼ਨ ‘ਚ ਹੀ ਬਣਾਇਆ ਗਿਆ ਹੈ ਅਤੇ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ | ਫਿਲਮ ਇਸੇ ਸਾਲ ਵਿਸਾਖੀ ਤੇ ਯਾਨੀ 12 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋ ਜਾਵੇਗੀ |Be the first to comment

Leave a Reply

Your email address will not be published.


*