ਗਿੱਪੀ ਗਰੇਵਾਲ ਜਲਦ ਹੀ ਲੈਕੇ ਆ ਰਹੇ ਹਨ ਆਪਣਾ ਨਵਾਂ ਸਿੰਗਲ ਗੀਤ
ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਨੇਮਾ ਇੰਡਸਟਰੀ ਦੇ ਵਿੱਚ ਚਾਹੇ ਉਹ ਗਾਇਕੀ ਹੋਵੇ, ਅਦਾਕਾਰੀ ਹੋਵੇ ਜਾ ਫਿਰ ਲੇਖਣੀ ਹੋਵੇ ਹਰ ਥਾਂ ਗਿੱਪੀ ਗਰੇਵਾਲ Gippy grewal ਨੇ ਆਪਣੀ ਜਗ੍ਹਾ ਬਣਾਈ ਹੈ| ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕੁਝ ਵਕ਼ਤ ਪਹਿਲਾਂ ਹੀ ਗਿੱਪੀ ਗਰੇਵਾਲ ਦੀ ਫ਼ਿਲਮ ਮਰ ਗਏ ਓਏ ਲੋਕੋ punjabi film ਰਿਲੀਜ਼ ਹੋਈ ਹੈ ਜੋ ਕਿ ਬਾਕਸ-ਆਫ਼ਿਸ ਤੇ ਬੜੀਆਂ ਧਮਾਲਾਂ ਪਾ ਰਹੀ ਹੈ| ਪਰ ਇੱਕ ਗੱਲ ਹੈ ਜਿਸਦੀ ਉਡੀਕ ਉਹਨਾਂ ਦੇ ਫੈਨਸ ਬੜੇ ਲੰਬੇ ਸਮੇਂ ਤੋਂ ਕਰ ਰਹੇ ਹਨ| ਜਿਵੇਂ ਕਿ ਸਭ ਜਾਣਦੇ ਹੀ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਗਿੱਪੀ ਗਰੇਵਾਲ ਆਪਣੀ ਫ਼ਿਲਮ ਵਿੱਚ ਮਸ਼ਰੂਫ ਸਨ| ਉਹਨਾਂ ਦੇ ਫੈਨਸ ਉਹਨਾਂ ਦੀ ਗਾਇਕੀ ਨੂੰ ਕਾਫੀ ਯਾਦ ਕਰ ਰਹੇ ਹਨ|

View this post on Instagram

Hanji kidda ji…? #MarGayeOyeLoko nu pyar den layi thanks and now getting ready for new singles…?

A post shared by Gippy Grewal (@gippygrewal) on

ਜਲਦ ਹੀ ਗਿੱਪੀ ਗਰੇਵਾਲ gippy grewal ਆਪਣੇ ਫੈਨਸ ਦੀ ਉਡੀਕ ਨੂੰ ਜਲਦ ਹੀ ਖ਼ਤਮ ਕਰਦੇ ਹੋਏ ਆਪਣਾ ਇੱਕ ਸਿੰਗਲ ਮਿਊਜ਼ਿਕ ਟਰੈਕ ਲੈਕੇ ਆਉਣਗੇ| ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕਰਕੇ| ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਇੱਕ ਸਿੰਗਲ ਟਰੈਕ ਲੈਕੇ ਆ ਰਹੇ ਹਨ ਅਤੇ ਉਸਦੀ ਰਿਲੀਜ਼ ਡੇਟ ਉਹ ਜਲਦ ਦਸਣਗੇ| ਇਹਨਾਂ ਹੀ ਨਹੀਂ ਉਹਨਾਂ ਨੇ ਆਪਣੀ ਏਕਮ ਪੋਸਟ ਸਾਂਝਾ ਕਰਦੇ ਹੋਏ ਫੈਨਸ ਕੋਲੋਂ ਇਹ ਵੀ ਪੁੱਛਿਆ ਹੈ ਕਿ ਉਹ ਕਿਹੜਾ ਗੀਤ ਸੁਣਨਾ ਚਾਉਂਦੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਲਿਖਿਆ ਕਿ : Kidda song kariyae…?

1) kharka-Darka 2) Romantic 3) Sad 4)Bhangra . ਉਹਨਾਂ ਦੀਆਂ ਇਹਨਾਂ ਸਭ ਪੋਸਟਾਂ ਨੂੰ ਦੇਖ ਕੇ ਤਾਂ ਲੱਗਦਾ ਹੈ ਗਿੱਪੀ ਗਰੇਵਾਲ ਆਪਣੇ ਸਿੰਗਲ ਟਰੈਕ ਨੂੰ ਲੈਕੇ ਪੂਰੀ ਤਿਆਰੀ ਵਿੱਚ ਹਨ ਅਤੇ ਉਹਨਾਂ ਦੇ ਫੈਨਸ ਵੀ|