
ਪੰਜਾਬੀ ਇੰਡਸਟਰੀ ਦੇ ਗੱਭਰੂ ” ਗਿੱਪੀ ਗਰੇਵਾਲ ” ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ punjabi movie ” ਮਰ ਗਏ ਓਏ ਲੋਕੋ ” ਦੇ ਚਰਚੇ ਅਜੇ ਖਤਮ ਹੀ ਨਹੀਂ ਹੋਏ ਸਨ ਕਿ ਓਹਨਾ ਨੇਂ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ਦੀ ਰਿਲੀਜਿੰਗ ਡੇਟ ਵੀ ਜਾਰੀ ਕਰਤੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ” ਗਿੱਪੀ ਗਰੇਵਾਲ ” ਬਹੁਤ ਹੀ ਜਲਦੀ ਆਪਣੀ ” ਮੰਜੇ ਬਿਸਤਰੇ 2 ” ਲੈਕੇ ਆ ਰਹੇ ਹਨ ਜੋ ਕਿ ਅਗਲੇ ਸਾਲ 12 ਅਪ੍ਰੈਲ ਨੂੰ ਰਿਲੀਜ ਹੋਣ ਜਾ ਰਹੀ ਹੈ | ਇਸਦੀ ਜਾਣਕਾਰੀ ” ਗਿੱਪੀ ਗਰੇਵਾਲ ” ਨੇਂ ਆਪਣੇ ਇੰਸਟਾਗ੍ਰਾਮ ਪੇਜ ਜਰੀਏ ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਸੱਭ ਨਾਲ ਸਾਂਝੀ ਕੀਤੀ ਹੈ | ਇਸ ਫ਼ਿਲਮ ਨੂੰ ” ਗਿਪੀ ਗਰੇਵਾਲ ” ਦੁਆਰਾ ਖੁਦ੍ਹ ਹੀ ਲਿਖਿਆ ਗਿਆ ਹੈ ਅਤੇ ਇਸ ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ” ਬਲਜੀਤ ਸਿੰਘ ਦਿਓ ” ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ |ਇਸ ਫ਼ਿਲਮ ਦਾ ਅੱਧਾ ਭਾਗ ਇੰਡੀਆ ਵਿੱਚ ਸ਼ੂਟ ਹੋਵੇਗਾ ਅਤੇ ਦੂਜਾ ਭਾਗ ਕੈਨੇਡਾ ਵਿੱਚ ਸ਼ੂਟ ਹੋਵੇਗਾ |
ਇਸ ਫ਼ਿਲਮ ਵਿੱਚ ਇਸ ਵਾਰ ਵੀ ਗਿਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਮੁਖ ਭੂਮਿਕਾ ਵੇਖਣ ਨੂੰ ਮਿਲੇਗੀ ਅਤੇ ਜਾਣਕਾਰੀ ਅਨੁਸਾਰ ਫ਼ਿਲਮ ਦੀ ਸਾਰੀ ਸਟਾਰਕਾਸਟ ਪੁਰਾਣੀ ਵਾਲੀ ਹੀ ਰਹੇਗੀ | ਫੈਨਸ ਇਸ ਫ਼ਿਲਮ ਦਾ ਪੋਸਟਰ ਵੇਖਣ ਤੋਂ ਬਾਅਦ ਕਾਫੀ ਉਤਸਾਹਿਤ ਹਨ ਅਤੇ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ ਨੂੰ ਵੀ ਲੋਕਾਂ ਦੁਆਰਾ ਓਹਨਾ ਹੀ ਪਸੰਦ ਕੀਤਾ ਜਾਵੇਗਾ ਜਿਹਨਾਂ ਕਿ ” ਮੰਜੇ ਬਿਸਤਰੇ ” ਨੂੰ ਕੀਤਾ ਗਿਆ ਸੀ |