ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਫ਼ਿਲਮ “ਮੰਜੇ ਬਿਸਤਰੇ 2 ਦੇ ਦੂਜੇ ਗੀਤ “ਕਰੰਟ” ਦਾ ਟੀਜ਼ਰ, ਵੇਖੋ ਵੀਡਿਓ
gippy grewal

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ punjabi singer ਗਿੱਪੀ ਗਰੇਵਾਲ ਦੀ ਜਲਦ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਮੰਜੇ ਬਿਸਤਰੇ 2” ਦਾ ਟਾਈਟਲ ਗੀਤ ਰਿਲੀਜ਼ ਹੋਇਆ ਸੀ ਜਿਸਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਗਿਆਰਾਂ ਮਾਰਚ ਨੂੰ ਇਸ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸਦਾ ਨਾਮ ਹੈ “ਕਰੰਟ” |

 

View this post on Instagram

 

Lao ji #current from #manjebistre2 aa riha 11th March nu…? #12april2019 @humblemotionpictures

A post shared by Gippy Grewal (@gippygrewal) on

ਇਸਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਜਰੀਏ ਇਸ ਗੀਤ ਦੇ ਟੀਜ਼ਰ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ | ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਸੁਦੇਸ਼ ਕੁਮਾਰੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਇਸ ਗੀਤ ਨੂੰ ਮਿਊਜ਼ਿਕ “ਜੇ.ਕੇ” ਨੇ ਦਿੱਤਾ ਹੈ ਅਤੇ ਇਸ ਗੀਤ ਦੇ ਬੋਲ ਮਸ਼ਹੂਰ ਗਾਇਕ ਅਤੇ ਗੀਤਕਾਰ ” ਹੈਪੀ ਰਾਏਕੋਟੀ” ਦੁਆਰਾ ਲਿਖੇ ਗਏ ਹਨ | ਜੇਕਰ ਆਪਾਂ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਦੀ ਮੁੱਖ ਭੂਮਿਕਾ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਸਰਦਾਰ ਸੋਹੀ” ਅਤੇ ਕਈ ਹੋਰ ਵੱਡੇ ਚਿਹਰੇ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ |

ਫ਼ਿਲਮ “ਮੰਜੇ ਬਿਸਤਰੇ 2” 12 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ | ਗਿੱਪੀ ਗਰੇਵਾਲ ਦੁਆਰਾ ਸੋਸ਼ਲ ਮੀਡਿਆ ਤੇ ਸਾਂਝੇ ਕੀਤੇ ਗਏ ਫ਼ਿਲਮ “ਮੰਜੇ ਬਿਸਤਰੇ 2 ਦੇ ਟੀਜ਼ਰ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਪ੍ਰਸ਼ੰਸ਼ਕਾਂ ਦੁਆਰਾ ਇਸ ਫ਼ਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ |