ਗਿਪੀ ਗਰੇਵਾਲ ਨੇਂ ਆਪਣੇ ਆ ਰਹੇ ਪੰਜਾਬੀ ਗੀਤ ” ਫਿਊਲ ” ਬਾਰੇ ਜਾਣਕਾਰੀ ਕੀਤੀ ਸਾਂਝੀ , ਵੇਖੋ ਵੀਡੀਓ
ਜਿਵੇਂ ਕਿ ਤੁਹਾਨੂੰ ਸੱਭ ਨੂੰ ਹੀ ਪਤਾ ਹੈ ਕਿ 31 ਅਗਸਤ ਨੂੰ ਗਿਪੀ ਗਰੇਵਾਲ gippy grewal ਦੀ ਨਵੀਂ ਪੰਜਾਬੀ ਫ਼ਿਲਮ ” ਮਰ ਗਏ ਓਏ ਲੋਕੋ ” ਧਮਾਲ ਮਚਾਉਣ ਆ ਰਹੀ ਹੈ ਅਤੇ ਸੱਭ ਲੋਕ ਬਹੁਤ ਹੀ ਬੇਸਬਰੀ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ | ਗਿਪੀ ਗਰੇਵਾਲ ਨੇਂ ਇਸ ਫ਼ਿਲਮ ਦੇ ਪੋਸਟਰ ,ਗੀਤ ਅਤੇ ਟ੍ਰੇਲਰ ਆਦਿ ਬਾਰੇ ਹਰ ਵਾਰ ਆਪਣੇ ਇੰਸਟਾਗ੍ਰਾਮ ਦੇ ਜਰੀਏ ਸਭ ਨੂੰ ਜਾਣਕਾਰੀ ਦਿੰਦੇ ਰਹੇ ਹਨ ਓਸੇ ਤਰਾਂ ਓਹਨਾ ਨੇਂ ਇਸ ਫ਼ਿਲਮ ਦੇ ਆ ਰਹੇ ਨਵੇਂ ਗੀਤ punjabi song ” ਫਿਊਲ ” ਬਾਰੇ ਦੱਸਿਆ ਹੈ ਜੋ ਕਿ 17 ਅਗਸਤ ਨੂੰ ਰਿਲੀਜ ਹੋ ਰਿਹਾ ਹੈ | ਉਹਨਾਂ ਦੱਸਿਆ ਕਿ ਇਸ ਗੀਤ ਨੂੰ ਮਿਊਜ਼ਿਕ ” ਸਨੈਪੀ ” ਨੇ ਦਿੱਤਾ ਹੈ ਅਤੇ ਇਸਦੇ ਬੋਲ ” ਰੈਵ ਹੰਜਰਾ ” ਨੇ ਲਿਖੇ ਹਨ |

New Song from Mar Gaye Oye Loko Fuel Releasing on 17th August Stay Tuned!!

A post shared by Gippy Grewal (@gippygrewal) on

ਇਸ ਫ਼ਿਲਮ ਦਾ ਟਾਈਟਲ ਗੀਤ ” ਮਰ ਗਏ ਓਏ ਲੋਕੋ ” ਜੋ ਕਿ 31 ਜੁਲਾਈ ਨੂੰ ਰਿਲੀਜ ਹੋਇਆ ਸੀ ਉਸ ਨੂੰ ਵੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਯੂਟਿਊਬ ਤੇ ਹੁਣ ਤੱਕ 46 ਲੱਖ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ punjabi song ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।