ਦਿਲਜੀਤ ਦੋਸਾਂਝ ਦੀ ਫਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ
ਸਾਲ 2019 ਵਿੱਚ ਆਉਣ ਵਾਲੀ ਫਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ । ਇਸ ਫਿਲਮ ਵਿੱਚ ਪੰਜਾਬ ਦਾ ਪੁੱਤਰ ਦਿਲਜੀਤ ਦੋਸਾਂਝ,ਕੀਰਾ ਅਡਵਾਨੀ, ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਖਾਨ ਦਿਖਾਈ ਦੇਣਗੇ । ਇਸ ਫਿਲਮ ਨੂੰ ਲੈ ਕੇ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ ।ਇਸ ਵੀਡਿਓ ਵਿੱਚ ਉਹਨਾਂ ਦੇ ਨਾਲ ਕੀਰਾ ਅਡਵਾਨੀ ਵੀ ਦਿਖਾਈ ਦੇ ਰਹੇ ਹਨ ।

ਹੋਰ ਵੇਖੋ : ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ‘ਆਰ ਨਾਨਕ ਪਾਰ ਨਾਨਕ’ ਰਿਲੀਜ਼

Good News: Kiara Advani, Diljit Dosanjh Start Shooting

ਵੀਡਿਓ ਵਿੱਚ ਦਿਲਜੀਤ ਹਮੇਸ਼ਾ ਵਾਂਗ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ । ਰਾਜ ਮਹਿਤਾ ਦੀ ਇਸ ਫਿਲਮ ਨੂੰ ਚੰਗਾ ਰਿਸਪਾਂਸ ਮਿਲਣ ਦੀ ਆਸ ਹੈ ਕਿਉਂਕਿ ਇਸ ਵਿੱਚ ਕਈ ਸਿਤਾਰੇ ਦਿਖਾਈ ਦੇਣਗੇ ਇਸ ਤਰਾਂ ਦੀਆਂ ਫਿਲਮਾਂ ਅਕਸਰ ਕਾਮਯਾਬ ਹੁੰਦੀਆਂ ਹਨ ਕਿਉਂਕਿ ਇਹਨਾਂ ਫਿਲਮਾਂ ਨੂੰ ਵਧੀਆ ਦਰਸ਼ਕ ਮਿਲ ਜਾਂਦੇ ਹਨ ।

‘ਗੁੱਡ ਨਿਊਜ’ ਫਿਲਮ ਦੀ ਵਿਆਹੇ ਹੋਏ ਜੋੜਿਆਂ ‘ਤੇ ਅਧਾਰਿਤ ਹੈ ਜਿਹੜੇ ਕਿ ਬੱਚੇ ਨੂੰ ਲੈ ਕੇ ਕਾਫੀ ਕਨਫਿਊਜ ਰਹਿੰਦੇ ਹਨ । ਧਰਮਾ ਪ੍ਰੋਡਕਸ਼ਨ ਵੱਲੋਂ ਇਹ ਫਿਲਮ ਬਣਾਈ ਜਾ ਰਹੀ ਹੈ ਜਿਸ ਦਾ ਐਲਾਨ ਕਰਨ ਜੌਹਰ ਨੇ ਇਸੇ ਸਾਲ ਟਵਿੱਟਰ ਤੇ ਕੀਤਾ ਸੀ । ਹੁਣ ਇਸ ਫਿਲਮ ਦੀ ਸੂਟਿੰਗ ਸ਼ੁਰੂ ਹੋ ਗਈ ਹੈ । ਦਿਲਜੀਤ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ ਤੇ ਉਹ ਮਜ਼ਾਕ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਹ ਸ਼ੂਟਿੰਗ ਤੇ ਕਿਸੇ ਦੀ ਲੇਟ ਲਤੀਫੀ ਨੂੰ ਬਰਦਾਸ਼ਤ ਨਹੀਂ ਕਰਨਗੇ । ਇਸ ਦੇ ਨਾਲ ਹੀ ਉਹ ਸਭ ਨੂੰ ਸ਼ੂਟਿੰਗ ਤੇ ਟਾਈਮ ਨਾਲ ਪਹੁੰਚਣ ਦੀ ਹਿਦਾਇਤ ਕਰ ਰਹੇ ਹਨ ।