ਗੋਰੇ ਨੇ ਕੀਤਾ ਪੰਜਾਬੀ ‘ਚ ਜਪੁਜੀ ਸਾਹਿਬ ਦਾ ਪਾਠ ,ਵੇਖੋ ਵੀਡਿਓ
Foreigner Learn Japuji Sahib path
Foreigner Learn Japuji Sahib path

ਪੰਜਾਬੀ ਸੱਭਿਆਚਾਰ ,ਇੱਥੋਂ ਦੇ ਰੀਤੀ ਰਿਵਾਜ਼ ਰਹੁ ਰੀਤਾਂ ਅਜਿਹੀਆਂ ਹਨ ਕਿ ਕੋਈ ਵੀ ਇਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ ।ਜੇ ਗੱਲ ਕਰੀਏ  ਸਿੱਖ ਧਰਮ ਦੀ ਤਾਂ ਸਿੱਖ ਗੁਰੂ ਸਾਹਿਬਾਨ ਨੇ ਕੁਲ ਲੁਕਾਈ ਨੂੰ ਹੱਕ ਸੱਚ ਦੀ ਕਮਾਈ ਕਰਨ ,ਵੰਡ ਕੇ ਛੱਕਣ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਦਾ ਸੁਨੇਹਾ ਦਿੱਤਾ ।

ਹੋਰ ਵੇਖੋ :ਪੰਜਾਬੀ ਰੈਪਰ ਬਾਦਸ਼ਾਹ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਹਨ ਬਹੁਤ ਪਸੰਦ

gora learn  japuji sahib
gora learn japuji sahib

ਗੁਰੂ ਸਾਹਿਬਾਨ ਵੱਲੋਂ ਰਚੀ ਗਈ ਬਾਣੀ ‘ਚ ਅਜਿਹੀ ਕਸ਼ਿਸ਼ ਹੈ ਕਿ ਹਰ ਕਿਸੇ ਨੂੰ ਇਹ ਗੁਰਬਾਣੀ ਆਪਣੇ ਵੱਲ ਖਿੱਚਦੀ ਹੈ ।ਗੁਰਬਾਣੀ ਜੋ ਇਨਸਾਨ ਪੜਦਾ ਹੈ ਉਸ ਨੂੰ ਪ੍ਰਮਾਤਮਾ ਨਾਲ ਮਿਲਣ ਦੀ ਜਾਚ ਆ ਜਾਂਦੀ ਹੈ ਅਤੇ ਗੁਰਬਾਣੀ ਨਾਲ ਜੁੜਿਆ ਇਨਸਾਨ  ਮਾਣ ,ਅਪਮਾਨ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਨਿੰਦਿਆ ਚੁਗਲੀ ਤੋਂ ਬਚ ਜਾਂਦਾ ਹੈ ।

View this post on Instagram

A post shared by canada__punjabi (@canada__punjabi) on

ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇੱਕ ਅਜਿਹੇ ਹੀ ਵਿਦੇਸ਼ੀ ਗੋਰੇ ਨੂੰ । ਜੋ ਗੁਰਬਾਣੀ ਨਾਲ ਜੁੜਿਆ ਹੋਇਆ ਹੈ । ਇਹੀ ਨਹੀਂ ਇਹ ਗੋਰਾ ਖੁਦ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਜਪੁਜੀ ਸਾਹਿਬ ਦਾ ਪਾਠ ਉਸ ਨੂੰ ਕੰਠਸਥ ਹੈ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਗੋਰਾ ਕਿਸ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ । ਗੁਰੂ ਸਾਹਿਬ ਵੱਲੋਂ ਰਚੀ ਗਈ ਇਸ ਬਾਣੀ ਨੂੰ ਇਹ ਗੋਰਾ ਬਹੁਤ ਹੀ ਪਿਆਰ ਨਾਲ ਪੜ ਰਿਹਾ ਹੈ । ਅੱਜ ਜ਼ਰੂਰਤ ਹੈ ਪੰਜਾਬੀ ਨੌਜਵਾਨਾਂ ਨੂੰ ਵੀ ਇਸ ਗੋਰੇ ਤੋਂ ਪ੍ਰੇਰਣਾ ਲੈਣ ਦੀ । ਕਿਉਂਕਿ ਪੰਜਾਬੀ ਨੌਜਵਾਨ ਆਪਣੇ ਧਰਮ ਤੋਂ ਲਗਾਤਾਰ ਦੂਰ ਹੁੰਦੇ ਜਾਂ ਰਹੇ ਨੇ ।