ਕੈਨੇਡਾ ‘ਚ ਏਅਰਪੋਰਟਾਂ ਨੇੜੇ ਲੇਜ਼ਰਾਂ ਚਲਾਉਣ ਉੱਤੇ ਰੋਕ, ਉਲੰਘਣਾ ਕਰਨ ‘ਤੇ ਹੋਵੇਗਾ ਭਾਰੀ ਜੁਰਮਾਨਾ
Government bans some lasers near airports
ਕੈਨੇਡਾ 'ਚ ਏਅਰਪੋਰਟਾਂ ਨੇੜੇ ਲੇਜ਼ਰਾਂ ਚਲਾਉਣ ਉੱਤੇ ਰੋਕ, ਉਲੰਘਣਾ ਕਰਨ 'ਤੇ ਹੋਵੇਗਾ ਭਾਰੀ ਜੁਰਮਾਨਾ

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਐਲਾਨ ਕੀਤਾ ਹੈ ਕਿ ਸਰਕਾਰ ਵੱਲੋਂ ਏਅਰਪੋਰਟਾਂ ਦੇ ਨੇੜੇ ਲੇਜ਼ਰਾਂ ਚਲਾਉਣ ਉੱਤੇ ਨਵੀਆਂ ਬੰਦਿਸ਼ਾਂ ਲਗਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਅਜਿਹਾ ਹਵਾਈ ਜਹਾਜ਼ਾਂ ਉੱਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ “2015 ਵਿੱਚ 590 ਅਜਿਹੀਆਂ ਘਟਨਾਵਾਂ ਹੋਈਆਂ ਜੋ ਪਿਛਲੇ ਸਾਲ ਘਟ ਕੇ 379 ਰਹਿ ਗਈਆਂ, ਇਹ ਤਕਰੀਬਨ 200 ਦਾ ਅੰਕੜਾ ਘਟ ਗਈਆਂ ਪਰ ਇਹ ਹਾਲੇ ਵੀ ਬਹੁਤ ਹਨ ਅਤੇ ਅਸੀਂ ਇਸਨੂੰ ਸਿਫ਼ਰ ਰੱਖਣਾ ਚਾਹੁੰਦੇ ਹਾਂ।”
ਉਹਨਾਂ ਅੱਗੇ ਕਿਹਾ ਕਿ ਅਸੀਂ ਇਸ ਬਾਰੇ ਲੋਕਾਂ ਨੂੰ ਸਿੱਖਿਅਤ ਕਰ ਰਹੇ ਹਾਂ। ਪਰ ਇਹ ਸਿੱਖਿਆ ਲੋੜ ਮੁਤਾਬਿਕ ਤੇਜ਼ੀ ਨਾਲ ਕੰਮ ਨਹੀਂ ਕਰ ਰਹੇ, ਇਸ ਲਈ ਅਸੀਂ ਇਸ ਤੋਂ ਇਲਾਵਾ ਹੋਰ ਕਦਮ ਚੁੱਕ ਰਹੇ ਹਾਂ।
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਇਸ ਮਾਮਲੇ ‘ਚ ਬਹੁਤ ਗੰਭੀਰ ਹੋ ਕੇ ਕੰਮ ਕਰ ਰਹੀ ਹੈ ਅਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨੇ ਦੀ ਰਕਮ 5000 ਡਾਲਰ ਤੋਂ ਸ਼ੁਰੂ ਹੋਵੇਗੀ।