ਬਿੱਲੀਆਂ ਬਿੱਲੀਆਂ ਅੱਖਾਂ, ਇਹਨਾਂ ਅੱਖਾਂ ਨੂੰ ਮੈਂ ਤੱਕਾਂ,ਤੂੰ ਸਾਡੇ ਤੇ ਗੌਰ ਨੀ ਕਰਦੀ, ਮੈਂ ਰੋਜ ਹੀ ਨਜਰਾਂ ਰੱਖਾਂ, ” ਗੁਰੀ “
ਦੂਰੀਆਂ, ਜਿੰਮੀ ਚੂ ਚੂ , ਯਾਰ ਬੇਲੀ ,ਸੋਹਣਿਆ ਆਦਿ ਗੀਤ ਨਾਲ ਸੱਭ ਦੇ ਦਿਲ ਤੇ ਰਾਜ ਕਰਨ ਵਾਲੇ punjabi singer ਪੰਜਾਬੀ ਗਾਇਕ ” ਗੁਰੀ ” guri ਦਾ ਇੱਕ ਹੋਰ ਨਵਾਂ ਪੰਜਾਬੀ ਗੀਤ ਰਿਲੀਜ ਹੋ ਚੁੱਕਾ ਹੈ ਜਿਸਦਾ ਨਾਮ ਹੈ ” ਬਿੱਲੀਆਂ ਬਿੱਲੀਆਂ ” | ਇਸਦੀ ਜਾਣਕਾਰੀ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੁਆਰਾ ਵੀ ਸੱਭ ਨਾਲ ਸਾਂਝੀ ਕਰ ਦਿੱਤੀ ਸੀ | ਇਸ ਗੀਤ ਨੂੰ ਲੋਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਗੀਤ ਯੂਟਿਊਬ ਤੇ ਨੰਬਰ 1 ਤੇ ਟਰੈਂਡ ਕਰ ਰਿਹਾ ਹੈ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ ਕਿ -:

ਬਿੱਲੀਆਂ ਬਿੱਲੀਆਂ ਅੱਖਾਂ, ਇਹਨਾਂ ਅੱਖਾਂ ਨੂੰ ਮੈਂ ਤੱਕਾਂ,

ਤੂੰ ਸਾਡੇ ਤੇ ਗੌਰ ਨੀ ਕਰਦੀ, ਮੈਂ ਰੋਜ ਹੀ ਨਜਰਾਂ ਰੱਖਾਂ,

ਬੁੱਲ ਗੁਲਾਬੀ ਨੈਣ ਸ਼ਰਾਬੀ ਦਿਲ ਤੇ ਮਾਰਦੇ ਸੱਟਾਂ,

ਬਿੱਲੀਆਂ ਬਿੱਲੀਆਂ ਅੱਖਾਂ |

| ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਜੋ ਕਿ ਗਾਇਕ ” ਗੁਰੀ ” ਦੁਆਰਾ ਖੁਦ ਲਿੱਖੇ ਗਏ ਹਨ | ਜਿਥੇ ਕਿ ਇਸ ਗੀਤ ਨੂੰ ਮਿਊਜ਼ਿਕ ” ਸੁੱਖੀ ਮਿਊਜੀਕਲ ਡੋਕਟਰਜ ” ਵੱਲੋਂ ਦਿੱਤਾ ਗਿਆ ਹੈ ਅਤੇ ਓਥੇ ਹੀ ਇਸ ਗੀਤ ਦੀ ਵੀਡੀਓ ” ਸੱਤੀ ਢਿਲੋਂ ” ਦੁਆਰਾ ਤਿਆਰ ਕੀਤੀ ਗਈ ਹੈ | ਇਸ ਗੀਤ ਨੂੰ ਰਿਲੀਜ ਹੋਏ ਅਜੇ ਕੁੱਝ ਸਮਾਂ ਹੀ ਹੋਇਆ ਹੈ ਕਿ ਯੂਟਿਊਬ ਤੇ ਹੁਣ ਤੱਕ 5 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਜਿਸਤੋਂ ਇਹ ਜਾਹਿਰ ਹੁੰਦਾ ਹੈ ਕਿ ਲੋਕ ਇਹਨਾਂ ਦੇ ਗੀਤਾਂ ਨੂੰ ਕਿੰਨਾ ਪਿਆਰ ਕਰਦੇ ਹਨ |

Check Karo Youtube Te Jaake #BillianBillian ? Make Sure Tuci Saare Enjoy Karoge ??

A post shared by GURI (ਗੁਰੀ) (@officialguri_) on