ਗੁਰਕੀਰਤ ਰਾਏ ਨੇਂ ਵੋਇਸ ਆਫ ਪੰਜਾਬ ਤੋਂ ਬਾਅਦ ਇੱਕ ਵਾਰ ਫਿਰ ਪਾਇਆ ਧੂੰਮਾ, ਵੇਖੋ ਨਵਾਂ ਗੀਤ
gurkirat

ਵੋਇਸ ਆਫ ਪੰਜਾਬ ਸੀਜ਼ਨ 8 ਵਿੱਚ ਆਪਣੀ ਗਾਇਕੀ ਨਾਲ ਧੁੱਮਾਂ ਪਾਉਣ ਤੋਂ ਬਾਅਦ ਗੁਰਕੀਰਤ ਰਾਏ ਲੈ ਕੇ ਆਏ ਆਪਣਾ ਪਹਿਲਾ ਗੀਤ ” ਝਾਂਜਰ ” ਜਿਸ ਨੂੰ ਕਿ ਲੋਕਾਂ ਵੱਲੋ ਬਹੁਤ ਹੀ ਪਸੰਦ ਕੀਤਾ ਗਿਆ | ਇਸ ਗੀਤ ਦੇ ਬੋਲ ਵਿੱਕੀ ਬਲਰਾਜ ਦੁਆਰਾ ਲਿਖੇ ਗਏ ਹਨ ਅਤੇ ਸੰਗੀਤ ਪੀਟੀਸੀ ਮਿਊਜ਼ਿਕ ਨੇਂ ਦਿੱਤਾ ਹੈ |

ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਅਤੇ ਇਸਦੇ ਜਰੀਏ ਇਹ ਦੱਸਿਆ ਹੈ ਕਿ ਕਿਵੇਂ ਭਾਬੀ ਆਪਣੇ ਦਿਉਰ ਦੇ ਵਿਆਹ ਲਈ ਆਪਣੇ ਪਤੀ ਨੂੰ ਝਾਂਜਰਾਂ ਲੈਣ ਲਈ ਜਿਦ ਕਰਦੀ ਹੈ | ਇਹਨਾਂ ਆਪਣੇ ਵੋਇਸ ਆਫ ਪੰਜਾਬ ਸੀਜ਼ਨ 8 ਦੇ ਸਫਰ ਵਿੱਚ ਆਪਣੀ ਗਾਇਕੀ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਤੇ ਜਿਸ ਦੀ ਬਦੋਲਤ ਉਹ ਅੱਜ ਇਸ ਮੌਕਾਮ ਤੇ ਪੌਂਚ ਗਏ ਹਨ ਜਿੱਥੇ ਕਿ ਦੇਸ਼ ਵਿਦੇਸ਼ ਵਿੱਚ ਓਹਨਾ ਦੇ ਫੈਨਸ ਬਣ ਗਏ ਹਨ ਅਤੇ ਇਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਹਨ |

ਹੋਰ ਪੜੋ: ਦੇਖੋ, ਕੁਲਚੇ ਵੇਚਣ ਵਾਲਾ ਸਿੰਘ ਸਿੱਖੀ ਦਾ ਕਿਸ ਤਰ੍ਹਾਂ ਕਰ ਰਿਹਾ ਹੈ ਅਨੋਖਾ ਪ੍ਰਚਾਰ

ਜੇਕਰ ਵੇਖਿਆ ਜਾਵੇਂ ਤਾਂ ਇਹਨਾਂ ਨੂੰ ਇਸ ਸਥਾਨ ਤੇ ਪਚਾਉਣ ਵਿੱਚ ਪੀਟੀਸੀ ਪੰਜਾਬੀ ਦਾ ਵੀ ਬਹੁਤ ਯੋਗਦਾਨ ਹੈ ਜਿਥੇ ਕਿ ਪੀਟੀਸੀ ਦੇ ਸ਼ੋ ਵੋਇਸ ਆਫ ਪੰਜਾਬ ਨੇ ਇਹਨਾਂ ਦੀ ਗਾਇਕੀ ਨੂੰ ਇੱਕ ਨਵੀਂ ਪਹਿਚਾਣ ਦਿੱਤੀ |