ਗਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਲਾਈਵ ਸਟੇਜਾਂ ਤੇ ਮਚਾ ਰਹੀ ਹੈ ਧਮਾਲਾਂ
ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ Gurlez Akhtar ਦੀ ਜੋੜੀ ਨੇ ਪੰਜਾਬ ਦੇ ਮਖੋਵਾਲ ‘ਚ ਆਪਣੀ punjabi song ਗਾਇਕੀ ਦਾ ਜਲਵਾ ਵਿਖਾਇਆ । ਦੋਨਾਂ ਦੀ ਜੋੜੀ ਨੇ ਅੱਤ ਦੀ ਗਰਮੀ ‘ਚ ਆਪਣੀ ਪਰਫਾਰਮੈਂਸ ਦਿੱਤੀ ਅਤੇ ਵੱਡੀ ਗਿਣਤੀ ‘ਚ ਲੋਕ ਇਸ ਗਾਇਕ ਜੋੜੀ ਨੂੰ ਸੁਣਨ ਲਈ ਪਹੁੰਚੇ ਹੋਏ ਸਨ । ਗੁਰਲੇਜ਼ ਅਖਤਰ ਨੇ ਇਸ ਪਰਫਾਰਮੈਂਸ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ।

View this post on Instagram

A post shared by Gurlej Akhtar (@gurlejakhtarmusic) on

ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ਼ ਕੈਲੀ ਨੂੰ ਕਿਸ ਤਰ੍ਹਾਂ ਮੇਹਣੇ ਦੇ ਰਹੀ ਹੈ ।ਦੋਵਾਂ ਦੀ ਪਰਫਾਰਮੈਂਸ ਨੂੰ ਵੇਖਣ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ ।ਇਸ ਵੀਡਿਓ ਨੂੰ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ ਅਤੇ ਕਈਆਂ ਨੇ ਕਮੈਂਟ ਵੀ ਕੀਤੇ ਨੇ ।ਦੱਸ ਦਈਏ ਕਿ ਗੁਰਲੇਜ਼ ਅਖਤਰ ‘ਤੇ ਕੁਲਵਿੰਦਰ ਕੈਲੀ ਦਾ ਹਾਲ ‘ਚ ਹੀ ਇੱਕ ਗੀਤ ‘ਠੁੱਕਬਾਜ਼’ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ‘ਚ ਇਸ ਜੋੜੀ ਨੇ ਅੱਲੜ੍ਹ ਉਮਰ ‘ਚ ਪਿਆਰ ਦੇ ਇਜ਼ਹਾਰ ਕਰਨ ਦੇ ਤਰੀਕੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਗੀਤ ‘ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਦਮਸਤ ਮੁਟਿਆਰ  ਆਪਣੀਆਂ ਅਦਾਵਾਂ ਨਾਲ ਚੋਬਰਾਂ ਦੇ ਦਿਲਾਂ ‘ਤੇ ਵਾਰ ਕਰਦੀ ਹੈ ਅਤੇ ਇਸ ‘ਚ ਮੁੰਡਾ ਵੀ ਕਿਵੇਂ ਬੇਧੜਕ ਹੋ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ।