ਗੁਰਨਾਮ ਭੁੱਲਰ ਨੂੰ ਨਹੀਂ ਮਿਲ ਰਹੀ ਉਨ੍ਹਾਂ ਦੀ ਪਸੰਦੀਦਾ ਕੁੜੀ ,ਵਿਆਹ ਕਰਵਾਉਣ ਲਈ ਜ਼ੋਰ ਪਾ ਰਹੇ ਨੇ ਘਰ ਵਾਲੇ
ਗੁਰਨਾਮ ਭੁੱਲਰ ਦੀ ਮਾਂ ਉਨ੍ਹਾਂ ਨੂੰ ਵਿਆਹ ਕਰਵਾਉਣ ਲਈ ਜ਼ੋਰ ਪਾ ਰਹੇ ਨੇ ਪਰ ਗੁਰਨਾਮ ਭੁੱਲਰ ਨੂੰ ਉਨ੍ਹਾਂ ਦੀ ਪਸੰਦੀਦਾ ਕੁੜੀ ਨਹੀਂ ਮਿਲ ਰਹੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪਸੰਦ ਦੀ ਕੁੜੀ ਮਿਲ ਜਾਏਗੀ ਤਾਂ ਉਹ ਆਪਣੀ ਮਾਂ ਨੂੰ ਦੱਸ ਦੇਣਗੇ। ਦਰਅਸਲ ਇਹ ਸਭ ਕੁਝ ਅਸੀਂ ਨਹੀਂ ਬਲਕਿ ਗੁਰਨਾਮ ਭੁੱਲਰ ਵੱਲੋਂ ਕਿਹਾ ਜਾ ਰਿਹਾ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਰੌਸ਼ਨ ਪ੍ਰਿੰਸ ਦੀ ‘ਨਾਨਕਾ ਮੇਲ’ ਫਿਲਮ ਅਗਲੇ ਸਾਲ ਸਤੰਬਰ ‘ਚ 2019 ਹੋਵੇਗੀ ਰਿਲੀਜ਼

View this post on Instagram

A routine conversation of son and mother is Mom : dear son when will you get married Son : i am always in search of you when i saw a girl , i will when i ll found it .

A post shared by Gurnam Bhullar (@gurnambhullarofficial) on

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ ਕਿ ਜਦੋਂ ਉਹ ਆਪਣੀ ਮਾਂ ਨੁੰ ਮਿਲਦੇ ਨੇ ਤਾਂ ਉਨ੍ਹਾਂ ਦੀ ਮਾਂ ਅਕਸਰ ਉਨ੍ਹਾਂ ਨਾਲ ਉਨ੍ਹਾਂ ਦੇ ਵਿਆਹ ਬਾਰੇ ਹੀ ਗੱਲਬਾਤ ਕਰਦੀ ਹੈ ।ਪਰ ਉਹ ਆਪਣੇ ਲਈ ਵਧੀਆ ਕੁੜੀ ਭਾਲ ਰਹੇ ਨੇ । ਗੁਰਨਾਮ ਭੁੱਲਰ ਇੱਕ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਗਾਇਕੀ ਦੇ ਜ਼ਰੀਏ ਖਾਸ ਪਛਾਣ ਬਣਾਈ ਹੈ ।

ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਗਾਏ ਨੇ ਭਾਵੇਂ ਉਹ ਡਾਇਮੰਡ ਦੀ ਝਾਂਜਰ ਹੋਵੇ ,ਪੱਕ ਠੱਕ ਹੋਵੇ ,ਉਧਾਰ ਚੱਲਦਾ ,ਜੱਟ ਜ਼ਿਮੀਂਦਾਰ ,ਯਾਰੀ ‘ਤੇ ਸਰਦਾਰੀ ਜਾਂ ਫਿਰ ਹੋਰ ਕੋਈ ਹੋਵੇ । ਉਨ੍ਹਾਂ ਦਾ ਹਰ ਗੀਤ ਸਰੋਤਿਆਂ ‘ਚ ਮਕਬੂਲ ਹੋਇਆ ਹੈ । ਗੁਰਨਾਮ ਭੁੱਲਰ ਹੁਣ ਫਿਲਮਾਂ ‘ਚ ਆਉਣ ਦੀ ਤਿਆਰੀ ‘ਚ ਨੇ ।