
ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਅਤੇ ਗਾਇਕ ਗੁਰਨਾਮ ਭੁੱਲਰ gurnam bhullar ਦੀ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਆਪਣੇ ਸ਼ੋਅ ਦੇ ਦੌਰਾਨ ਬੱਚਿਆਂ ਨਾਲ ਸਟੇਜ਼ ਤੇ ਰੌਣਕਾਂ ਲਾਉਂਦੇ ਹੋਏ ਨਜ਼ਰ ਆ ਰਹੇ ਹਨ| ਸਾਰੇ ਬੱਚੇ ਗੁਰਨਾਮ ਨਾਲ ਮਿਲਕੇ ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ ‘ਫੋਨ ਮਾਰਦੀ’ ਗਾ ਰਹੇ ਹਨ ਅਤੇ ਸਾਰੇ ਹੀ ਬੱਚੇ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਹਨ| ਜਿੰਨਾ ਨੂੰ ਦੇਖ ਕੇ ਗੁਰਨਾਮ ਵੀ ਬੜੇ ਹੀ ਖੁਸ਼ ਹਨ|
ਦੱਸ ਦੇਈਏ ਕਿ ਹਾਲ ਹੀ ਵਿੱਚ ਰਿਲੀਜ਼ ਹੋਏ ਗੁਰਨਾਮ ਭੁੱਲਰ Gurnam Bhullar ਦੇ ਗੀਤ ‘ ਫੋਨ ਮਾਰਦੀ’ punjabi song ਨੇ ਸਭ ਪਾਸੇ ਧਮਾਲਾਂ ਪਾਈਆਂ ਹਨ। ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਗੀਤ ‘ਫੋਨ ਮਾਰਦੀ’ ਦੀ ਵੀਡੀਓ ਕਾਫੀ ਦਿਲਚਸਪ ਤਰੀਕੇ ਨਾਲ ਬਨਾਈ ਗਾਈ ਹੈ। । ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਜੱਸ ਰਿਕਾਰਡਜ਼ ਨੇ ਆਪਣਾ ਮਿਊਜ਼ਿਕ ਦਿੱਤਾ ਹੈ ਅਤੇ ਜਸਵੀਰਪਾਲ ਸਿੰਘ ਦੁਆਰਾ ਇਸਨੂੰ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਜਗਜੀਤ ਪਾਲ ਸਿੰਘ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ।
ਗੁਰਨਾਮ Gurnam bhullar ਨੂੰ ਉਹਨਾਂ ਦੇ ਗੀਤ ਲਈ ਹੀ ਨਹੀਂ ਸਗੋਂ ਚੰਗੀ ਦਿੱਖ, ਮੁਸਕਰਾਹਟ ਅਤੇ ਰੋਮਾਂਟਿਕ ਗਾਣਿਆਂ ਪ੍ਰਤੀ ਪਿਆਰ ਲਈ ਵੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਹਾਲ ਹੀ ਵਿੱਚ ਕੁੱਝ ਸਮਾਂ ਪਹਿਲਾਂ ਗੀਤਕਾਰ ਜੱਸ ਮਾਣਕ ਦਾ ਗੀਤ ‘ਪਰਾਡਾ’ punjabi song ਸੋਸ਼ਲ ਮੀਡੀਆ ਤੇ ਇਸ ਕਦਰ ਫੈਲਿਆ ਕਿ ਹਰ ਕਿਸੇ ਦੀ ਜ਼ੁਬਾਨ ਤੇ ਇੱਕ ਹੀ ਗੀਤ ਸੀ ਅਤੇ ਉਹ ਸੀ ‘ਪਰਾਡਾ’।