ਫ਼ਿਲਮ “ਗੁੱਡੀਆਂ ਪਟੋਲੇ” ਲੋਕਾਂ ਨੂੰ ਐਨੀ ਜਿਆਦਾ ਪਸੰਦ ਆਈ ਕਿ ਉਹ ਸਿਨੇਮੇ ਵਿੱਚ ਹੀ ਨੱਚਣ ਲੱਗ ਪਏ, ਵੇਖੋ ਵੀਡਿਓ

Written by Anmol Preet

Published on : March 13, 2019 3:27
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮੱਲਾਂ ਮਾਰਨ ਵਾਲੇ ਗਾਇਕ “ਗੁਰਨਾਮ ਭੁੱਲਰ” punjabi singer ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਐਂਟਰੀ ਕਰ ਚੁੱਕੇ ਹਨ | ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਫ਼ਿਲਮ ਰਿਲੀਜ਼ ਹੋਈ ਹੈ ਜਿਸਦਾ ਨਾਮ ਹੈ “ਗੁੱਡੀਆਂ ਪਟੋਲੇ” ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ “ਗੁਰਨਾਮ ਭੁੱਲਰ” ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ “ਸੋਨਮ ਬਾਜਵਾ” ਆਪਣੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ | ਪ੍ਰਸ਼ੰਸਕਾਂ ਵੱਲੋਂ ਗੁਰਨਾਮ ਭੁੱਲਰ ਅਤੇ ਸੋਨਮ ਬਾਜਵਾ ਦੀ ਭੂਮਿਕਾ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿਚੋਂ ਇਸ ਫ਼ਿਲਮ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

 

View this post on Instagram

 

Bhangrhe pai rhe ne #GuddiyanPatole , jinna ne aje nhi vekhi vekh k aoo

A post shared by Gurnam Bhullar (@gurnambhullarofficial) on

ਗੁਰਨਾਮ ਭੁੱਲਰ ਨੇ ਸੋਸ਼ਲ ਮੀਡਿਆ ਦੇ ਜਰੀਏ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਪ੍ਰਸ਼ੰਸ਼ਕਾਂ ਨੂੰ ਇਹ ਫ਼ਿਲਮ ਐਨੀ ਜਿਆਦਾ ਪਸੰਦ ਆਈ ਕਿ ਉਹ ਸਿਨੇਮੇ ਵਿੱਚ ਸਕਰੀਨ ਦੇ ਸਾਹਮਣੇ ਫ਼ਿਲਮ ਦੇ ਟਾਈਟਲ ਗੀਤ ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ | ਗੁਰਨਾਮ ਭੁੱਲਰ ਦੀ ਇਹ ਪਹਿਲੀ ਫ਼ਿਲਮ ਹੈ | ਜਿਸਦੇ ਜਰੀਏ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ ਮਾਰੀ ਹੈ |

 

View this post on Instagram

 

Sadke jawa #Luv u dosto

A post shared by Gurnam Bhullar (@gurnambhullarofficial) on

ਦੱਸ ਦਈਏ ਕਿ ਇਸ ਫ਼ਿਲਮ ਵਿੱਚ “ਗੁਰਨਾਮ ਭੁੱਲਰ, ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਤਾਨੀਆ, ਗੁਰਪ੍ਰੀਤ ਭੰਗੂ ਤੇ ਕੋਈ ਹੋਰ ਨਾਮੀ ਕਲਾਕਾਰ ਨਜ਼ਰ ਆ ਰਹੇ ਹਨ | ਗੁੱਡੀਆਂ ਪਟੋਲੇ ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਮੂਵੀ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ | ਫਿਲਮ ਨੂੰ ਭਗਵੰਤ ਵਿਰਕ ਤੇ ਨਵ ਵਿਰਕ ਨੇ ਪ੍ਰੋਡਿਊਸ ਕੀਤਾ ਹੈ |Be the first to comment

Leave a Reply

Your email address will not be published.


*