ਗੁਰਨਾਮ ਭੁੱਲਰ ਨੇਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਜਰੀਏ ਫ਼ਿਲਮ ਕਿਸਮਤ ਦੀ ਟੀਮ ਨੂੰ ਦਿੱਤੀਆਂ ਵਧਾਈਆਂ
ਹਾਲ ਹੀ ਵਿੱਚ ਕਿਸਮਤ ਫ਼ਿਲਮ ਦਾ ਇੱਕ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ punjabi song” ਫ਼ਕੀਰਾ ” ਅਤੇ ਇਸ ਗੀਤ ਨੂੰ ਪੰਜਾਬੀ ਗਾਇਕ ” ਗੁਰਨਾਮ ਭੁੱਲਰ ਦੁਆਰਾ ਗਾਇਆ ਗਿਆ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਹੈ | ” ਗੁਰਨਾਮ ਭੁੱਲਰ ” ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਗੀਤ ਫ਼ਕੀਰ ਨੂੰ ਗਾ ਰਹੇ ਹਨ ਅਤੇ ਆਪਣੇ ਫੈਨਸ ਨੂੰ ਇਹ ਗੀਤ ਸ਼ੇਅਰ ਕਰਨ ਲਈ ਵੀ ਕਹਿ ਰਹੇ ਹਨ | ਇਸ ਤੋਂ ਇਲਾਵਾ ਓਹਨਾ ਨੇਂ ਇਸ ਵੀਡੀਓ ਦੇ ਜਰੀਏ ਐਮੀ ਵਿਰਕ ਦੀ ਆ ਰਹੀ ਫ਼ਿਲਮ ਕਿਸਮਤ ਦੀ ਟੀਮ ਨੂੰ ਵਧਾਈਆਂ ਦਿੱਤੀਆਂ |

ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਦੱਸ ਦਈਏ ਕਿ ਫ਼ਿਲਮ ਕਿਸਮਤ ਦਾ ਇਹ ਗੀਤ ਕਾਫੀ ਸੈਡ ਗੀਤ ਹੈ ਅਤੇ ਇਸ ਗੀਤ ਨੂੰ ਫੈਨਸ ਨੇਂ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਹੈ | ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਬੀ ਪਰਾਕ ” ਦੁਆਰਾ ਦਿੱਤਾ ਗਿਆ ਹੈ | ਜੇਕਰ ਆਪਾਂ ਫ਼ਿਲਮ ਦੀ ਗੱਲ ਕਰੀਏ ਤਾ ਇਹ ਇੱਕ ਰੋਮਾੰਟਿਕ ਕਾਮੇਡੀ ਫ਼ਿਲਮ ਹੈ | ਜਿਸ ਵਿੱਚ ” ਐਮੀ ਵਿਰਕ ਅਤੇ ਸਰਗੁਣ ਮਹਿਤਾ ” ਆਪਣੀ ਮੁੱਖ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ | ਜਿਥੇ ਕਿ ਇਸ ਫ਼ਿਲਮ ਨੂੰ ” ਜਗਦੀਪ ਸੰਧੂ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ ਉੱਥੇ ਹੀ ਇਸ ਫ਼ਿਲਮ ਦੀ ਕਹਾਣੀ ਵੀ ਓਹਨਾ ਦੁਆਰਾ ਹੀ ਲਿਖੀ ਗਈ ਹੈ | ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ |