ਜਲਦ ਹੀ ਲੈ ਕੇ ਆ ਰਹੇ ਹਨ ਗੁਰਨਾਮ ਭੁੱਲਰ ਆਪਣੀ ਪਹਿਲੀ ਪੰਜਾਬੀ ਫ਼ਿਲਮ
ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਰੋਸ਼ਨ ਪ੍ਰਿੰਸ ਆਦਿ ਹੋਰ ਵੀ ਕਲਾਕਾਰ ਹਨ ਜਿਹਨਾਂ ਨੇ ਕਿ ਆਪਣੀ ਗਾਇਕੀ punjabi song ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵੀ ਬਤੋਰ ਅੱਛੇ ਐਕਟਰ ਬਹੁਤ ਵਧੀਆ ਜਗਾ ਬਣਾਈ ਹੋਈ ਹੈ | ਓਸੇ ਤਰਾਂ ਹੁਣ ਸੱਭ ਦੇ ਹਰਮਨ ਪਿਆਰੇ ਪੰਜਾਬੀ ਗਾਇਕ ” ਗੁਰਨਾਮ ਭੁੱਲਰ ” gurnam bhullar ਵੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖ ਚੁੱਕੇ ਹਨ | ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਕਿ ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਆ ਰਹੀ ਹੈ ਜੋ ਕਿ 8 ਮਾਰਚ 2019 ਨੂੰ ਰਿਲੀਜ ਹੋਵੇਗੀ | ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਦੇ ਨਾਲ ਸੋਨਮ ਬਾਜਵਾ ਦੀ ਅਦਾਕਾਰੀ ਵੇਖਣ ਨੂੰ ਮਿਲੇਗੀ |

ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਨੂੰ ” ਵਿਜੈ ਕੁਮਾਰ ਅਰੋੜਾ ” ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ” ਜਗਦੀਪ ਸਿੱਧੂ ” ਵੱਲੋਂ ਲਿਖੀ ਗਈ ਹੈ | ਗੁਰਨਾਮ ਭੁੱਲਰ ਨੇਂ ਇਸ ਪੋਸਟ ਦੇ ਜਰੀਏ ਸਾਰੇ ਫੈਨਸ ਨੂੰ ਇਹ ਭਰੋਸਾ ਵੀ ਦਵਾਇਆ ਹੈ ਕਿ ਇਸ ਫ਼ਿਲਮ ਵਿੱਚ ਜੋ ਵੀ ਕਰਾਂਗਾ ਬਹੁਤ ਮੇਹਨਤ ਨਾਲ ਕਰਾਂਗਾ | ਇਹਨਾਂ ਦੇ ਫੈਨਸ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਹਨ ਕਿ ਜਿਸ ਤਰਾਂ ਇਹਨਾਂ ਨੇ ਆਪਣੀ ਗਾਇਕੀ ਦੇ ਜਰੀਏ ਇੱਕ ਅੱਛੀ ਪਹਿਚਾਣ ਬਣਾਈ ਹੈ ਤੇ ਓਸੇ ਤਰਾਂ ਹੁਣ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਵਿਚ ਸੱਭ ਨੂੰ ਇਹਨਾਂ ਦੀ ਅੱਛੀ ਐਕਟਿੰਗ ਵੇਖਣ ਨੂੰ ਮਿਲੇਗੀ |