ਦੁਨੀਆ ਧੋਖੇਬਾਜਾਂ ਦੀ ਇਥੇ ਯਾਰ ਬਣਾਕੇ ਠੱਗਦੇ ਨੇ , ਗੁਰਨਾਮ ਭੁੱਲਰ

Written by Anmol Preet

Published on : July 28, 2018 7:28
‘ਜਿੰਨਾ ਤੇਰਾ ਮੈਂ ਕਰਦੀ’, ‘ਡਰਾਈਵਰੀ’ ਆਦਿ ਗੀਤਾਂ punjabi song ਨਾਲ ਚਰਚਾ ਵਿੱਚ ਆਏ ਗਾਇਕ ਗੁਰਨਾਮ ਭੁੱਲਰ gurnam bhullar ਪੰਜਾਬੀ ਮਿਊਜ਼ਿਕ ਇੰਡਸਟਰੀ  ਦੇ ਮਸ਼ਹੂਰ ਗਾਇਕ ਅਤੇ ਕਲਾਕਾਰ ਹਨ | ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਉਹ ਆਪਣੀ ਇਸ ਤਰੱਕੀ ਦਾ ਸੇਹਰਾ ਉਸਤਾਦ ਕੁਲਦੀਪ ਮਾਣਕ ਨੂੰ ਦਿੰਦੇ ਹਨ |

ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਰਿਆਜ਼ ਕਰਦੇ ਹੋਏ ਆਪਣੇ ਉਸਤਾਦ ਕੁਲਦੀਪ ਮਾਣਕ ਦਾ ਗੀਤ “ਇਹ ਦੁਨੀਆਂ ਧੋਖੇਬਾਜਾਂ ਦੀ” ਬੜੇ ਹੀ ਰੋਮਾਂਚਕ ਤਰੀਕੇ ਨਾਲ ਗਾ ਰਹੇ ਹਨ | ਗੀਤ ਦੇ ਬੋਲ “ਇਹ ਦੁਨੀਆਂ ਧੋਖੇਬਾਜ਼ਾਂ ਦੀ, punjabi song ਇਥੇ ਯਾਰ ਬਣਾਕੇ ਠੱਗਦੇ ਨੇ” ਬੜੇ ਹੀ ਖ਼ੂਬਸੂਰਤੀ ਨਾਲ ਲਿਖੇ ਗਏ ਹਨ |

Riyaz vele Ustad kuldeep manak ji da ik bhut pyara geet , ehe duniya dhokhe baza’n di

A post shared by Gurnam Bhullar (@gurnambhullarofficial) on

ਇਸ ਵਿੱਚ ਕੋਈ ਸ਼ੱਕ ਨਹੀਂ ਕੇ ਉਹ ਇੱਕ ਅੱਛੇ ਗਾਇਕ ਹਨ ਹਾਲ ਹੀ ਵਿੱਚ ਰਿਲੀਜ਼ ਹੋਏ ਗੁਰਨਾਮ ਭੁੱਲਰ Gurnam Bhular ਦੇ ਗੀਤ ‘ ਫੋਨ ਮਾਰਦੀ’ punjabi song ਨੂੰ ਸੱਭ ਨੇਂ ਬਹੁਤ ਪਸੰਦ ਕੀਤਾ | ਦੱਸ ਦੇਈਏ ਕਿ ਯੂ-ਟਿਊਬ ਤੇ ਇਸ ਗੀਤ ਨੂੰ ਹੁਣ ਤੱਕ 3 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ | ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ | ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ | ਜਗਜੀਤ ਪਾਲ ਸਿੰਘ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ | ਸੋਸ਼ਲ ਮੀਡਿਆ ਤੇ ਫੈਨਸ ਦੇ ਦਰਮਿਆਨ ਕੁਝ ਨਾ ਕੁਝ ਪੇਸ਼ ਕਰਦੇ ਰਹਿਣਾ ਗੁਰਨਾਮ ਭੁੱਲਰ gurnam bhullar ਨੂੰ ਬੇਹੱਦ ਪਸੰਦ ਹੈ |