ਗੁਰਨਾਮ ਭੁੱਲਰ ਜਲਦ ਲੈਕੇ ਆ ਰਹੇ ਹਨ ਆਪਣਾ ਨਵਾਂ ਗੀਤ ਇੰਸਟਾਗ੍ਰਾਮ ਤੇ ਦਿੱਤੀ ਜਾਣਕਾਰੀ

Written by Anmol Preet

Published on : September 15, 2018 12:04
ਮਸ਼ਹੂਰ ਗਾਇਕ ਗੁਰਨਾਮ ਭੁੱਲਰ gurnam bhullar ਨੇ ਕੱਲ ਹੀ ਆਪਣੇ ਨਵੇਂ ਆਏ ਗੀਤ “ਪੱਕ ਠੱਕ” punjabi song ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਦਿਆਰਥੀਆਂ ਦਾ ਮਨੋਰੰਜਨ ਕਰਦੇ ਹੋਏ ਪੂਰਾ ਸਮਾਂ ਬੰਨਿਆਂ| ਤੇ ਹੂਣ ਹਾਲ ਹੀ ਵਿੱਚ ਉਸ ਵਲੋਂ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਤੇ ਆਪਣੀ ਇੱਕ ਬੜੀ ਹੀ ਹਾਸੇਦਾਰ ਵੀਡੀਓ ਸਾਂਝਾ ਕਰਦੇ ਹੋਏ ਇੱਕ ਬ੍ਰੇਕਿੰਗ ਨਿਊਜ਼ ਦਿੱਤੀ ਹੈ| ਦੱਸ ਦੇਈਏ ਕਿ ਇਹ ਬ੍ਰੇਕਿੰਗ ਨਿਊਜ਼ ਹੈ ਉਹਨਾਂ ਦੇ ਨਵੇਂ ਆਉਣ ਵਾਲ਼ੇ ਗੀਤ “ਫ਼ਕੀਰਾ” ਬਾਰੇ ਜੋ ਕਿ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ| ਉਹਨਾਂ ਦੁਆਰਾ ਜੋ ਵੀਡੀਓ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਹੈ| ਉਸ ਵੀਡੀਓ ਵਿੱਚ ਗੁਰਨਾਮ ਆਪਣੀ ਇੱਕ ਵੱਖਰੀ ਲੁੱਕ ਵਿੱਚ ਨਜ਼ਰ ਆ ਰਹੇ ਹਨ | ਗੀਤ ‘ਡਾਇਮੰਡ’ punjabi song ਅਤੇ ‘ਫੋਨ ਮਾਰ ਦੀ’ ਦੀ ਸਫਲਤਾ ਤੋਂ ਬਾਅਦ ਗੁਰਨਾਮ ਭੁੱਲਰ gurnam bhullar ਨੇ ਆਪਣਾ ਤੀਸਰਾ ਗੀਤ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਹੈ| ਗੀਤ ‘ਪੱਕ ਠੱਕ’ ਇੱਕ ਬੇਹੱਦ ਹੀ ਰੋਮਾੰਟਿਕ ਗੀਤ ਹੈ ਅਤੇ ਉਸ ਲੜਕੀ ਲਈ ਹੈ ਜੋ ਕਿ ਪਿਆਰ ਦੇ ਵਿੱਚ ਗੁਆਚੀ ਹੋਈ ਹੈ|

View this post on Instagram

18 september nu nwa gana #GurnamBhullar @bpraak @jaani777 veera @jagdeepsidhu3 @ammyvirk @sargunmehta #Kismat , khabra’n da visthar sunan lyi gurnambhullar type kro snapchat te. Te add kro

A post shared by Gurnam Bhullar (@gurnambhullarofficial) on

ਹੁਣ ਉਹ ਜਲਦ ਹਾਜ਼ਰ ਹੋ ਰਹੇ ਹਨ ਆਪਣੇ ਚੋਥੇ ਗੀਤ ਫ਼ਕੀਰਾ ਦੇ ਨਾਲ | ਦੱਸ ਦੇਈਏ ਕਿ ਗੁਰਨਾਮ ਭੁੱਲਰ gurnam bhullar ਆਪਣੀ ਇੱਕ ਫ਼ਿਲਮ ਵੀ ਸਾਈਨ ਕਰ ਚੁੱਕੇ ਹਨ ਜਿਸ ਵਿੱਚ ਉਹ ਸੋਨਮ ਬਾਜਵਾ ਦੇ ਨਾਲ ਮੁੱਖ ਭੂਮਿਕਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ| ਫ਼ਿਲਮ ਜਿਸਦਾ ਨਾਂ ਹੈ ‘ਸੁਰਖੀ ਬਿੰਦੀ’ ਇਹ ਗੁਰਨਾਮ ਭੁੱਲਰ ਦੀ ਪਹਿਲੀ ਪਾਲੀਵੁੱਡ ਫ਼ਿਲਮ ਹੋਣ ਵਾਲੀ ਹੈ| ਗੁਰਨਾਮ ਦੀ ਇਹ ਫ਼ਿਲਮ 8 ਮਾਰਚ 2019 ਵਿੱਚ ਦੇਸ਼ਭਰ ਵਿੱਚ ਰਿਲੀਜ਼ ਹੋਵੇਗੀ| ਜਿਥੇ ਕਿ ਇਹ ਫ਼ਿਲਮ ਮਸ਼ਹੂਰ ਪੰਜਾਬੀ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਓਥੇ ਹੀ ਜਗਦੀਪ ਸਿੱਧੂ ਵਲੋਂ ਇਸਦੀ ਕਹਾਣੀ ਲਿਖੀ ਗਈ ਹੈ |