ਜਲਦੀ ਹੀ ਆਪਣੇ ਨਵੇਂ ਗੀਤ ਪੱਕ-ਠੱਕ ਨਾਲ ਸਰੋਤਿਆਂ ਦੇ ਰੂਹਬਰੁ ਹੋਣਗੇ ਗੁਰਨਾਮ ਭੁੱਲਰ,ਪੜੋ

Written by Anmol Preet

Published on : August 20, 2018 7:29
Gurnam Bhullar

ਆਪਣੇ ਹਿੱਟ ਗੀਤ ਡਾਇਮੰਡ, ਫੋਨ ਮਾਰਦੀ ਆਦਿ ਦੀ ਸਫਲਤਾ ਤੋਂ ਬਾਅਦ ਜਲਦੀ ਹੀ ਆਪਣਾ ਨਵਾਂ ਗੀਤ ਪੱਕ-ਠੱਕ punjabi song ਲੈ ਕੇ ਆ ਰਹੇ ਹਨ ” ਗੁਰਨਾਮ ਭੁੱਲਰ ” | ਜੀ ਹਾਂ ਗੁਰਨਾਮ ਭੁੱਲਰ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ ਜਿਸਦਾ ਟਾਈਟਲ ਹੈ ਪੱਕ-ਠੱਕ | ਗੀਤ ਦਾ ਪੋਸਟਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਜਿਸ ਵਿੱਚ ਗੁਰਨਾਮ ਭੁੱਲਰ ਬੜੀ ਹੀ ਸ਼ਾਨਦਾਰ ਲੁੱਕ ਵਿੱਚ ਨਜ਼ਰ ਆ ਰਹੇ ਹਨ | ਜਿਵੇਂ ਕਿ ਅਸੀ ਪੋਸਟਰ ਦੀ ਬੈਕਗਰਾਉਂਡ ਵਿੱਚ ਵੀ ਵੇਖ ਸੱਕਦੇ ਹਨ ਕਿ ਗੁਰਨਾਮ ਭੁੱਲਰ gurnam bhullar ਬੜੀ ਸੋਹਣੀ ਪੱਗ ਵਿੱਚ ਨਜ਼ਰ ਆ ਰਹੇ ਹਨ |

Releasing worldwide on YouTube 25/08/18 @5.00pm Exclusive Ptc Chakde @ Ptc Punjabi 26/08/18 @5.00pm Title | Pakk Takk (ਪੱਕ-ਠੱਕ) Singer | @gurnambhullarofficial Lyrics | @gillraunta Music | @mixsingh ixSingh Producer | @sonu_jagjit Presentation | @jasvirpal_jassrecords Editing | @gobindpuriya Story – Screenplay-Direction | @directorgarydeol Spl. Thanks | @gurinder_jassrecords Guri Singh rao, @vips_jassrecords Tarni Canada Label | @jassrecord Keep Supporting

A post shared by Gurnam Bhullar (@gurnambhullarofficial) on

ਗੀਤ punjabi song ਦੇ ਟਾਈਟਲ ਅਤੇ ਪੋਸਟਰ ਤੋਂ ਅਸੀ ਇਹ ਸਮਜ਼ ਸਕਦੇ ਆ ਕਿ ਇਹ ਗੀਤ ਇੱਕ ਸੈਲੀਬ੍ਰੇਸ਼ਨ ਗੀਤ ਹੋਵੇਗਾ | ਤੁਸੀਂ ਇਹ ਗੀਤ ਤਾਂ ਸੁਣਿਆ ਹੋਵੇਗਾ ਸੌਂਹ ਤੇਰੀ ਜੱਟੀ ਝੱਲਦੀ ਨੀ ਆਕੜਾਂ, ਰੱਖ ਲਈ ਪਿਆਰ ਨਾਲ ਜਿਵੇਂ ਮਰਜੀ | ਤੁਹਾਨੂੰ ਦੱਸਣਾ ਚਾਵਾਂਗੇ ਗੁਰਨਾਮ ਭੁੱਲਰ ਦਾ ਨਵਾਂ ਗੀਤ ਵੀ ਕੁੱਝ ਇਸ ਤਰਾਂ ਦਾ ਹੀ ਹੋਵੇਗਾ | ਜਿੱਥੇ ਇਸ ਗੀਤ ਦੇ ਬੋਲ ਗੀਤ ਗਿੱਲ ਰੋਟਾਂ ਵਲੋਂ ਲਿਖੇ ਗਏ ਹਨ ਓਥੇ ਹੀ ਇਸ ਗੀਤ ਦੀ ਸਟੋਰੀ ਅਤੇ ਡਾਇਰੈਕਸ਼ਨ ਕੀਤੀ ਹੈ ਗੈਰੀ ਦਿਓਲ ਨੇ | ਇਹ ਗੀਤ 25 ਅਗਸਤ ਨੂੰ ਜੱਸ ਲੇਬਲ ਦੇ ਬੈਨਰ ਹੇਠ ਰਿਲੀਜ਼ ਹੋਵੇਗਾ |

ਉਮੀਦ ਹੈ ਉਹਨਾਂ ਦੇ ਬਾਕੀ ਗੀਤਾਂ ਦੀ ਤਰਾਂ ਉਹਨਾਂ ਦੇ ਇਸ ਗੀਤ ਨੂੰ ਵੀ ਪੂਰਾ ਪਿਆਰ ਮਿਲੇਗਾ | ਇਹ ਦੱਸਣਾ ਵੀ ਲਾਜ਼ਮੀ ਹੈ ਕਿ ਇਹ ਗੀਤ ਤੁਹਾਡੇ ਆਪਣੇ ਆਪਣੇ ਚੈਨਲ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ ਏਕਸਕਲੂਸੀਵ ਚਲਾਇਆ ਜਾਵੇਗਾ|