ਕੌਣ ਹੈ ਜੋ ਗੁਰਨੀਤ ਦੋਸਾਂਝ ਨੂੰ ਦਿਲ ਤੋਂ ਪਾਉਣ ਲਈ ਅਰਦਾਸ ਕਰਦੀ ਹੈ , ਵੇਖੋ ਵੀਡੀਓ
ਗੁਰਨੀਤ ਦੋਸਾਂਝ punjabi song ਆਪਣੇ ਪਹਿਲੇ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖ ਚੁੱਕੇ ਨੇ । ਇਸ ਗੀਤ ਦਾ ਟਾਈਟਲ ਜਿਵੇਂ ਕਿ ‘ਚੇਂਜ’ ਹੈ । ਜਿਵੇਂ ਕਿ ਇਸ ਗੀਤ ਦੇ ਟਾਈਟਲ ਤੋਂ ਹੀ ਸਪੱਸ਼ਟ ਹੈ ਕਿ ‘ਚੇਂਜ’ ਬਦਲਣ ਦੀ ਗੱਲ ਕੀਤੀ ਗਈ ਹੈ । ਪਰ ਇਹ ਬਦਲਾਅ ਸਮੇਂ ਦੇ ਨਾਲ ਵਾਲਾ ਬਦਲਾਅ ਨਹੀਂ ਹੈ ।ਬਲਕਿ ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਇੱਕ ਜੋੜਾ ਆਪਸੀ ਰਿਸ਼ਤੇ ‘ਚ ਵਿਗਾੜ ਪਾ ਲੈਂਦਾ ਹੈ | ਪਰ ਇਹ ਗਲਤ ਫਹਿਮੀ ਉਸ ਸਮੇਂ ਦੂਰ ਹੋ ਜਾਂਦੀ ਹੈ ਜਦੋਂ ਉਸ ਦੀ ਪਤਨੀ ਘਰ ਛੱਡ ਕੇ ਜਾਣ ਲੱਗਦੀ ਹੈ ਤਾਂ ਕੁਝ ਦੋਸਤ ਆ ਕੇ ਸਾਰੀ ਗਲਤ ਫਹਿਮੀ ਦੂਰ ਹੋ ਜਾਂਦੀ ਹੈ । ਇਸ ਗੀਤ ਨੂੰ ਬੜ੍ਹੀ ਹੀ ਦਿਲਕਸ਼ ਅਵਾਜ਼ ‘ਚ ਗੁਰਨੀਤ ਦੋਸਾਂਝ ਨੇ ਗਾਇਆ ਹੈ ਅਤੇ ਸੰਗੀਤ ਦਿੱਤਾ ਹੈ ਦੇਸੀ ਕਰਿਊ ਨੇ ।

ਇਸ ਗੀਤ ਦੇ ਬੋਲ ਲਿਖੇ ਨੇ ਨਰਿੰਦਰ ਬਾਠ ਨੇ । ਗੁਰਨੀਤ ਦੋਸਾਂਝ ਨੇ ਆਪਣੇ ਇਸ ਗੀਤ ਦੇ ਕਈ ਪੋਸਟਰ ਵੀ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਹਨ | ਗੁਰਨੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿੰਦੇ ਨੇ ਅਤੇ ਆਪਣੀਆਂ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ ।ਉਹ ਆਪਣੇ ਸਟਾਈਲ ਕਰਕੇ ਨੌਜਵਾਨਾਂ ‘ਚ ਕਾਫੀ ਮਸ਼ਹੂਰ ਹਨ।ਉਨ੍ਹਾਂ ਦਾ ਇਹ ਗੀਤ ਆਉਣ ਵਾਲੇ ਸਮੇਂ ‘ਚ ਉਨ੍ਹਾਂ ਲਈ ਕੀ ਚੇਂਜ ਲੈ ਕੇ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।