
ਆਪਣੀ ਖੂਬਸੂਰਤ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਅਤੇ ਲੋਕਾਂ ਦੇ ਦਿਲਾਂ ਵਿੱਚ ਖਾਸ ਜਗਾ ਬਣਾਉਣ ਵਾਲੇ ਮਸ਼ਹੂਰ ਕਾਮੇਡੀ ਐਕਟਰ “ਗੁਰਪੀਤ ਘੁੱਗੀ” ਹਮੇਸ਼ਾ ਆਪਣੇ ਪ੍ਰਸ਼ੰਸ਼ਕਾਂ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਆਪਣੇ ਰੁੱਝੇ ਸਮੇ ਵਿੱਚੋ ਕੁਝ ਸਮਾਂ ਕੱਢ ਕੇ ਸੋਸ਼ਲ ਮੀਡਿਆ ਦੇ ਜਰੀਏ ਆਪਣੇ ਪ੍ਰਸ਼ੰਸ਼ਕਾਂ ਲਈ ਹਮੇਸ਼ਾ ਹੀ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ | ਜੀ ਹਾਂ ਗੁਰਪੀਤ ਘੁੱਗੀ ਜੀ ਨੇ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਦੇ ਸ਼ੂਟਿੰਗ ਦੇ ਪਲਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇਕ ਨਹਿਰ ਵਿੱਚ ਛਾਲ ਮਾਰਨ ਦਾ ਰੋਲ ਕਰ ਰਹੇ ਹਨ |
ਇਸ ਵੀਡੀਓ ਵਿੱਚ ਗੁਰਪ੍ਰੀਤ ਘੁੱਗੀ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਜਸਵਿੰਦਰ ਭੱਲਾ ਵੀ ਨਜ਼ਰ ਆ ਰਹੇ ਹਨ | ਇਸ ਵੀਡੀਓ ਨੂੰ ਐਡਿਟ ਕਰਕੇ ਇਸ ਤੇ ਮਾਰ ਡਾਲਾ ਗੀਤ ਲਗਾਇਆ ਗਿਆ ਹੈ ਜਿਸਨੂੰ ਵੇਖਦੇ ਅਤੇ ਸੁਣਦੇ ਹੀ ਹਾਸਾ ਨਿਕਲ ਜਾਂਦਾ ਹੈ | ਇਨ੍ਹਾਂ ਦੁਆਰਾ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਇਸ ਵੀਡਿਓ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਇਨ੍ਹਾਂ ਨੇ ਇੱਕ ਹੋਰ ਵੀਡਿਓ ਸਾਂਝੀ ਕੀਤੀ ਹੈ ਜਿਸ ਵਿੱਚ ਗੁਰਪ੍ਰੀਤ ਘੁੱਗੀ ਜੀ ਨੂੰ ਸੋਸ਼ਲ ਮੀਡਿਆ ਦਾ ਅਜਿਹਾ ਬੁਖਾਰ ਚੜ੍ਹਿਆ ਹੈ ਕਿ ਸ਼ੋਸ਼ਲ ਮੀਡੀਆ ਦੇ ਨਾਮ ਲਏ ਤੋਂ ਬਿਨਾਂ ਹਿੱਲ ਜੁੱਲ ਵੀ ਨਹੀਂ ਰਹੇ |
ਉਨ੍ਹਾਂ ਦੇ ਆਸ ਪਾਸ ਪੰਜਾਬੀ ਇੰਡਸਟਰੀ ਦੇ ਹੋਰ ਵੀ ਅਦਾਕਾਰ ਖੜੇ ਅਵਾਜ਼ਾਂ ਮਾਰ ਰਹੇ ਹਨ | ਜਿੰਨ੍ਹਾਂ ‘ਚ ਰਾਜਵੀਰ ਜਵੰਦਾ, ਹਾਰਬੀ ਸੰਘਾ ਅਤੇ ਰਘਵੀਰ ਬੋਲੀ ਵੀ ਨਜ਼ਰ ਆ ਰਹੇ ਹਨ | ਵੀਡਿਓ ‘ਚ ਭਾਵੇਂ ਇਹ ਅਦਾਕਾਰ ਐਕਟਿੰਗ ਹੀ ਕਰ ਰਹੇ ਹਨ ਪਰ ਵੱਡਾ ਸੰਦੇਸ਼ ਵੀ ਦੇ ਰਹੇ ਹਨ | ਸ਼ੋਸ਼ਲ ਮੀਡੀਆ ਦਾ ਬੁਖਾਰ ਤਾਂ ਆਮ ਤੋਂ ਲੈ ਕੇ ਸੈਲੇਬ੍ਰਿਟੀਜ਼ ਤੱਕ ਸਭ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ | ਹਰ ਕੋਈ ਸ਼ੋਸ਼ਲ ਮੀਡੀਆ ਨੂੰ ਆਪਣੇ ਹਿਸਾਬ ਨਾਲ ਵਰਤ ਰਿਹਾ ਹੈ |