
ਗੀਤ Song ‘ਤੇਰੇ ਨਾਲ ਵਿਆਹੀ’ ਨੂੰ ਲੈਕੇ ਹਾਜਿਰ ਹਨ gurpreet maan ਪੰਜਾਬੀ ਗਾਇਕ ” ਗੁਰਪ੍ਰੀਤ ਮਾਨ | ਜਿਵੇਂ ਕਿ ਕੁੱਝ ਦਿਨ ਪਹਿਲਾ ” ਗੁਰਪ੍ਰੀਤ ਮਾਨ ” ਨੇਂ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਇਸ ਗਾਣੇ ਦਾ ਟੀਜ਼ਰ ਸਾਂਝਾ ਕਰਦੇ ਹੋਏ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਇਹ ਗੀਤ ਰਿਲੀਜ ਹੋ ਚੁੱਕਾ ਹੈ ਅਤੇ ਇਸਦੀ ਜਾਣਕਾਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਗਾਇਕ ” ਅਮਰਿੰਦਰ ਗਿੱਲ ” ਨੇਂ ਆਪਣੇ ਇੰਸਟਾਗ੍ਰਾਮ ਤੇ ਇਸ ਗੀਤ ਦੀ ਝਲਕ ਪਾਕੇ ਸੱਭ ਨਾਲ ਸਾਂਝੀ ਕੀਤੀ ਹੈ | ਇਸ ਸਾਰੇ ਗੀਤ ‘ਚ ਪਤਨੀ ਦੀ ਆਪਣੇ ਪਤੀ ਨਾਲ ਨੋਕ ਝੋਕ ਅਤੇ ਸਹੁਰੇ ਘਰ ‘ਚ ਖੱਟੀ ਮਿੱਠੀ ਤੂੰ-ਤੂੰ ਮੈਂ-ਮੈਂ ਨੂੰ ਵਿਖਾਇਆ ਗਿਆ ਹੈ | ਇਸ ਗੀਤ ਦੇ ਬੋਲ ਕੁੱਝ ਇਸ ਤਰਾਂ ਹਨ -:
ਮਾਰ ਕੇ ਗਲਾਸੀ ਕਹਿੰਦਾ ਤੋੜ ਦਊਂਗਾ ਲੱਕ ,ਗਾਲ ਦੇਣ ਲੱਗਾ ਜਾਂਦਾਂ ਪੇਕਿਆਂ ਤੱਕ |
ਪਤਾ ਦੱਸ ਦਊਗੀ ਕਿਹੜੇ ਘਰੋਂ ਆਈ ਹੋਈ ਹਾਂ ,ਵੇ ਮੈਂ ਨਿਕਲੀ ਨੀ ਤੇਰੇ ਨਾਲ ਵਿਆਹੀ ਹੋਈ ਹਾਂ
ਗਾਇਕ ” ਗੁਰਪ੍ਰੀਤ ਮਾਨ ” ਇਸ ਤੋਂ ਪਹਿਲਾ ” ਲਹੌਰੀਏ ” ਫਿਲਮ ‘ਚ ‘ਜੰਝਾਂ ਜਾਂਦੀਆਂ ਜੇ ਲਹੌਰ ਨੂੰ ਤਾਂ ਚੰਡੀਗੜ ਕਿਉਂ ਗੇੜੇ ਮਾਰਦੇ’ ਅਤੇ ਫਿਲਮ ” ਗੋਲਕ ਬੁਗਨੀ ਬੈਂਕ ਅਤੇ ਬਟੁਆ ” ‘ਚ ਟਾਈਟਲ ਗੀਤ ਗਾ ਚੁੱਕੇ ਹਨ | ਇਸ ਗੀਤ ਦੇ ਬੋਲ ” ਬਾਲ ਬੁਟਾਲੇ ਵਾਲਾ ” ਨੇਂ ਲਿਖੇ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜਤਿੰਦਰ ਸ਼ਾਹ ” ਦੁਆਰਾ ਦਿੱਤਾ ਗਿਆ ਹੈ ” | ਇਸ ਗੀਤ ਦੀ ਵੀਡੀਓ ਵੀ ਬਹੁਤ ਹੀ ਖ਼ੁਸੂਰਤ ਹੈ ਜਿਸ ਨੂੰ ਕਿ ਮਸ਼ਹੂਰ ਵੀਡੀਓ ਡਾਇਰੇਕਟਰ ” ਸੁੱਖ ਸੰਘੇੜਾ ” ਦੁਆਰਾ ਫਿਲਮਾਇਆ ਗਿਆ ਹੈ | ” ਗੁਰਪ੍ਰੀਤ ਮਾਨ ” ਦੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ |
Be the first to comment