ਜਦੋ ਗੁਰੂ ਰੰਧਾਵਾ ਦੇ ਫ਼ਿਲਮ ” ਕੁੱਛ ਕੁੱਛ ਹੋਤਾ ਹੈ ” ਦੇ ਗੀਤ ” ਲੜਕਾ ਬੜਾ ਅਣਜਾਣਾ” ਤੇ ਥਿਰਕੇ ਪੈਰ
ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਪੰਜਾਬੀ ਗਾਇਕ guru randhawa ” ਗੁਰੂ ਰੰਧਾਵਾ ” ਨੂੰ ਅੱਜ ਬੱਚਾ ਬੱਚਾ ਜਾਣਦਾ ਹੈ | ਗੁਰੂ ਰੰਧਾਵਾ punjabi singer ਨੇ ਹੁਣ ਤੱਕ ਕਾਫੀ ਸਾਰੇ ਪੰਜਾਬੀ ਗੀਤ ਗਾਏ ਹਨ ਜਿਵੇਂ ਕਿ ‘ ਲਾਹੌਰ , ਹਾਈ ਰੇਟਡ ਗੱਭਰੂ , ਇਸ਼ਾਰੇ ਤੇਰੇ ,ਸੂਟ ਸੂਟ ਆਦਿ ਇਹਨਾਂ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ | ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ” ਗੁਰੂ ਰੰਧਾਵਾ ” ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਬਾਲੀਵੁੱਡ ਦੀ ਫ਼ਿਲਮ ” ਕੁੱਛ ਕੁੱਛ ਹੋਤਾ ਹੈ ” ਦੇ ਗੀਤ  ” ਲੜਕਾ ਬੜਾ ਅਣਜਾਣਾ ਹੈ ਸਪਨਾ ਹੈ ਸੱਚ ਹੈ ਫਸਾਨਾ ਹੈ ” ਤੇ ਮਸਤੀ ਕਰਦੇ ਨੱਚਦੇ ਹੋਏ ਨਜ਼ਰ ਆ ਰਹੇ ਹਨ |

View this post on Instagram

#GuruRandhawa enjoying on bollywood song ? Admin-@PrabhvirDhaliwal . . #pollywood #instantpollywoodvideos #instapollywood #bollywood #prabhvirdhaliwal #teampollywood #instantpollywood #bollywoodstudios #instantbollywood #pollywoodnow #instantpollywoodvideos #pollywoodmagazine #chachachatra

A post shared by Instant Pollywood (@instantpollywood) on

ਇਸ ਵੀਡੀਓ ਨੂੰ ਫੈਨਸ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਇਸ ਤੇ ਵਧੀਆ ਵਧੀਆ ਕਾਮੈਂਟ ਵੀ ਕੀਤੇ ਜਾ ਰਹੇ ਹਨ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ” ਗੁਰੂ ਰੰਧਾਵਾ ” ਯੂਟਿਊਬ ਤੇ ਆਪਣੇ ਗੀਤਾਂ ਦੇ ਤਿੰਨ ਬਿਲੀਅਨ ਵਿਊਜ਼ ਖੱਟਣ ਵਾਲੇ ਭਾਰਤੀ ਗਾਇਕ ਬਣ ਚੁੱਕੇ ਹਨ | ਗੁਰੂ ਰੰਧਾਵਾ ” punjabi singer ਦੇ ਗੀਤਾਂ ਦਾ ਖੁਮਾਰ ਅੱਜ ਹਰ ਕਿਸੇ ਸਰ ਚੜ੍ਹ ਕੇ ਬੋਲ ਰਿਹਾ ਹੈ ਤੇ ਜੇਕਰ ਆਪਾਂ ਇਹਨਾਂ ਦੇ ਪੰਜਾਬੀ ਗੀਤ ਪੰਜਾਬੀ ਗੀਤ ” ਲਾਹੌਰ ” ਦੀ ਗੱਲ ਕਰੀਏ ਤਾਂ ਉਸ ਗੀਤ ਨੂੰ ਯੂਟਿਊਬ ਤੇ ਹੁਣ ਤੱਕ 575 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ |