ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਫੈਸ਼ਨ ਸ਼ੋਅ ਦਾ ਵੀਡਿਓ ਕੀਤਾ ਸਾਂਝਾ
ਅੱਜ ਆਪਾਂ ਉਸ ਫ਼ਨਕਾਰ ਦੀ ਗੱਲ ਕਰਨ ਜਾ ਰਹੇ ਹਾਂ ਜਿਹਨਾਂ ਨੇ ਕਿ ਬਹੁਤ ਹੀ ਘੱਟ ਸਮੇਂ ਚ ਦੇਸ਼ਾ ਵਿਦੇਸ਼ਾਂ ‘ਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਗਾਇਕ ” ਗੁਰੂ ਰੰਧਾਵਾ ” punjabi singer ਦੀ | ਗੁਰੂ ਰੰਧਾਵਾ ਇੱਕ ਅਜਿਹੇ ਪੰਜਾਬੀ ਸੈਲੀਬਰੇਟੀ ਨੇ ਜਿਨ੍ਹਾਂ ਨੂੰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਜਿੱਥੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਉੱਥੇ ਹੀ ਸਟਾਇਲ ਨੂੰ ਵੀ ਯੰਗਸਟਰ ਫਾਲੋ ਕਰਦੇ ਨੇ । ਉਨ੍ਹਾਂ ਵੱਲੋਂ ਗਾਏ ਗਏ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ ।

ਪਰ ਤੁਸੀਂ ਕਦੇ ਉਨ੍ਹਾਂ ਨੂੰ ਫੈਸ਼ਨ ਸ਼ੋਅ ‘ਚ ਵੇਖਿਆ ਹੈ । ਨਹੀ! ਤਾਂ ਅੱਜ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਰੈਂਪ ‘ਤੇ ਵਾਕ ਕਰਦੇ ਹੋਏ ਗੁਰੂ ਰੰਧਾਵਾ ਦੀ ਇੱਕ ਵੀਡਿਓ । ਜਿਸ ‘ਚ ਰੈਂਪ ‘ਤੇ ਵਾਕ ਕਰਦੇ ਹੋਏ ਨਜ਼ਰ ਆ ਰਹੇ ਨੇ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਟਾਈਲਿਸ਼ ਕੋਟ ਅਤੇ ਪੈਂਟ ‘ਚ ਨਜ਼ਰ ਆ ਰਹੇ ਨੇ ਗੁਰੂ ਰੰਧਾਵਾ ।

ਰੈਂਪ ‘ਤੇ ਜਦੋਂ ਉਨ੍ਹਾਂ ਨੇ ਵਾਕ ਕੀਤੀ ਤਾਂ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਇਸ ਸ਼ੋਅ ‘ਚ ਮੌਜੂਦ ਲੋਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਉਤਾਵਲੇ ਨਜ਼ਰ ਆਏ । ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਫੈਸ਼ਨ ਸ਼ੋਅ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਉਨ੍ਹਾਂ ਦੀ ਦੋਸਤ ਨਿਵੇਦਿਤਾ ਨਾਲ ਰੈਂਪ ‘ਤੇ ਵਾਕ ਕਰਦੇ ਨਜ਼ਰ ਆ ਰਹੇ ਨੇ ।