ਇੰਗਲੈਂਡ ਵਿੱਚ ਆਪਣੇ ਸ਼ੋਅ ਦੀਆ ਤਿਆਰੀਆਂ ਕਰਦੇ ਹੋਏ ਨਜ਼ਰ ਆਏ ” ਗੁਰੂ ਰੰਧਾਵਾ ” , ਵੇਖੋ ਵੀਡੀਓ

ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ guru randhawa ਦੀ ਜਿਸ ਨੇ ਕਿ ਆਪਣੀ ਗਾਇਕੀ ਦੇ ਜਰੀਏ ਨਾ ਕਿ ਪੂਰੇ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾ ਵਿੱਚ ਵੀ ਬਹੁਤ ਧੁੱਮਾਂ ਪਾਈਆਂ ਹਨ | ਜਿਵੇਂ ਕਿ
ਤੁਹਾਨੂੰ ਪਤਾ ਹੈ ਕਿ ਗਾਇਕ ” ਗੁਰੂ ਰੰਧਾਵਾ ” ਸੋਸ਼ਲ ਮੀਡਿਆ ਦੇ ਜਰੀਏ ਆਪਣੇ ਫੈਨਸ ਲਈ ਹਮੇਸ਼ਾ ਕੁੱਝ ਨਾ ਕੁੱਝ ਸਾਂਝਾ ਕਰਦੇ ਹੀ ਰਹਿੰਦੇ ਹਨ ਓਸੇ ਤਰਾਂ ਇਹਨਾਂ ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਉਹ ਵੀਡੀਓ ਬਹੁਤ ਹੀ ਰੋਮਾਂਚਿਕ ਹੈ ਜਿਸ ਵਿੱਚ ਕਿ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ਅਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ | ਓਹਨਾ ਆਪਣੀ ਇਹ ਪੋਸਟ ਸਾਂਝੀ ਕਰਦੇ ਹੋਏ ਨਾਲ ਇਹ ਲਿਖਿਆ ਹੈ :-

Gearing up for upcoming UK tour ?? Starts this September ??
Tickets at : GuruRandhawa.Uk
See you all ❤️

ਇਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਜੇਕਰ ਆਪਾਂ ਗਾਇਕ ” ਗੁਰੂ ਰੰਧਾਵਾ ” ਦੀ ਗਾਇਕੀ ਦੀ ਗੱਲ ਕਰੀਏ ਤਾਂ ਇਹਨਾਂ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਅਜਿਹੇ ਗੀਤ ਦਿੱਤੇ ਹਨ ਜਿਹਨਾਂ ਨੂੰ ਕਿ ਲੋਕਾਂ ਬਹੁਤ ਜਿਆਦਾ ਪਿਆਰ ਦਿੱਤਾ ਗਿਆ ਹੈ ਜਿਵੇਂ ਕਿ ” ਲਾਹੌਰ, ਮੇਡ ਇਨ ਇੰਡੀਆ, ਪਟੋਲਾ ਅਤੇ ਹਾਈ ਰੇਟੇਡ ਗੱਭਰੂ ਆਦਿ | ਹਾਲ ਹੀ ਵਿੱਚ ਫ਼ਿਲਮ ” ਮਰ ਗਏ ਓਏ ਲੋਕੋ ” ਵਿੱਚ ਇਹਨਾਂ ਨੇਂ ਇੱਕ ਗੀਤ ਗਾਇਆ ਸੀ ਜਿਸਦਾ ਨਾਮ ਹੈ ” ਆਜਾ ਨੀ ਆਜਾ ” ਉਸ ਗੀਤ ਨੂੰ ਵੀ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਯੂਟਿਊਬ ਤੇ ਹੁਣ ਤੱਕ ਉਸ ਨੂੰ 24 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ

Be the first to comment

Leave a Reply

Your email address will not be published.


*