
ਹਾਈ ਰੇਟਡ ਗੱਭਰੂ, ਲਾਹੌਰ, ਸੂਟ ਸੂਟ” ਆਦਿ ਜਿਹੇ ਮਸ਼ਹੂਰ ਗੀਤਾਂ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਮੱਲਾਂ ਮਾਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ “ਗੁਰੂ ਰੰਧਾਵਾ” ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਹਾਲ ਹੀ ਵਿੱਚ ਇੱਕ ਵੀਡਿਓ ਸਾਂਝੀ ਕੀਤੀ ਹੈ ਦੱਸ ਦਈਏ ਕਿ ਇਹ ਵੀਡਿਓ ਇਨਾ ਦੇ ਲਾਈਵ ਸ਼ੋਅ ਦੀ ਹੈ ਜੋ ਕਿ ਵਾਰਾਨਸੀ ਵਿੱਚ ਹੋਇਆ ਸੀ | ਇਸ ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਦੇ ਇਸ ਲਾਈਵ ਸ਼ੋਅ ਨੂੰ ਵੇਖਣ ਲਈ ਐਨੇ ਜਿਆਦਾ ਲੋਕ ਆਏ ਸਨ ਕਿ ਧਰਤੀ ਤੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ |
View this post on Instagram
THANKYOU Varanasi for all the love ❤️ Loved performing for you iit ? Blessed
ਗੁਰੂ ਰੰਧਾਵਾ ਦੁਆਰਾ ਸੋਸ਼ਲ ਮੀਡਿਆ ਤੇ ਸਾਂਝੀ ਕੀਤੀ ਗਈ ਇਸ ਵੀਡਿਓ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਇਸ ਵੀਡਿਓ ਨੂੰ ਸਾਂਝੀ ਕਰਦੇ ਹੋਏ ਗੁਰੂ ਰੰਧਾਵਾ ਨੇ ਵਾਰਾਣਸੀ ਲਾਈਵ ਸ਼ੋਅ ਨੂੰ ਪਿਆਰ ਅਤੇ ਸਤਿਕਾਰ ਦੇਣ ਲਈ ਪੂਰੇ ਵਾਰਾਣਸੀ ਅਤੇ ਉਥੇ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਗੁਰੂ ਰੰਧਾਵਾ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ ਦੇ ਜਰੀਏ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕੇ ਹਨ |
ਗੁਰੂ ਰੰਧਾਵਾ ਨੇ ਨਾ ਸਿਰਫ ਪੰਜਾਬੀ ਮਿਊਜ਼ਿਕ ਇੰਡਸਟਰੀ ਬਲਕਿ ਬਾਲੀਵੁੱਡ ਫ਼ਿਲਮਾਂ ਜਿਵੇਂ ਕਿ “ਬਧਾਈ ਹੋ, ਵਾਏ ਚੀਟ ਇੰਡੀਆ, ਹਿੰਦੀ ਮੀਡੀਅਮ” ਆਦਿ ਵਿੱਚ ਵੀ ਆਪਣੀ ਗਾਇਕੀ ਨਾਲ ਲੋਕਾਂ ਦਾ ਦਿਲ ਚੁੱਕੇ ਹਨ | ਗੁਰੂ ਰੰਧਾਵਾ ਦਾ ਨਾਂ ਵੀ ਉਨ੍ਹਾਂ ਗਾਇਕਾ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਸਾਡੀ ਪੰਜਾਬੀ ਗਾਇਕੀ ਨੂੰ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ |