
ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਗਾਇਕੀ guru randhawa ਦੇ ਜਰੀਏ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਵਿੱਚ ਵੀ ਆਪਣੀ ਖਾਸ ਜਗਾ ਬਣਾ ਚੁੱਕੇ ਹਨ ਗਾਇਕ ” ਗੁਰੂ ਰੰਧਾਵਾ ” | ” ਗੁਰੂ ਰੰਧਾਵਾ ” punjabi singer ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਫ਼ਿਲਮਾਂ ਵਿੱਚ ਕਈ ਸਾਰੇ ਗੀਤ ਗਾ ਚੁੱਕੇ ਹਨ | ਅੱਜ ਕੱਲ ਗੁਰੂ ਰੰਧਾਵਾ ਵਿਦੇਸ਼ ਟੂਰ ਤੇ ਹਨ | ਗੁਰੂ ਰੰਧਾਵਾ ਨੇ ਆਪਣੇ ” ਯੂ ਕੇ ” ਟੂਰ ਦੌਰਾਨ ਕਈ ਸ਼ਹਿਰਾਂ ‘ਚ ਪਰਫਾਰਮ ਕੀਤਾ ਜਿੱਥੇ ਕਿ ਓਹਨਾ ਦੀ ਪਰਫਾਰਮੈਂਸ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ | ਬੀਤੀ ਰਾਤ ਉਨ੍ਹਾਂ ਦਾ ਆਖਰੀ ਸ਼ੋਅ ਸੀ ਜੋ ਕਿ ” ਯੂ ਕੇ ” ਦੇ ਸ਼ਹਿਰ ” ਬਰਮਿੰਘਮ ” ਵਿੱਚ ਹੋਇਆ ਸੀ | ਇਹਨਾਂ ਦੇ ਇਸ ਸ਼ੋਅ ਦੌਰਾਨ ਵੱਡੀ ਗਿਣਤੀ ‘ਚ ਲੋਕ ਪਾਉਂਚੇ ਅਤੇ ਉਨ੍ਹਾਂ ਦੇ ਗੀਤਾਂ ਦਾ ਅਨੰਦ ਮਾਣਿਆ |
ਇਸ ਦੌਰਾਨ ਉਨ੍ਹਾਂ ਦੀ ਇੱਕ ਛੋਟੀ ਜਿਹੀ ਫੈਨ ਵੀ ਉਨ੍ਹਾਂ ਨੂੰ ਮਿਲਣ ਲਈ ਸਟੇਜ ‘ਤੇ ਆਈ । ਜਿਸ ਦੀ ਗੁਰੂ ਰੰਧਾਵਾ ਨੇ ਫੋਟੋ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ” ਬਰਮਿੰਘਮ ” ‘ਚ ਮਿਲੇ ਪਿਆਰ ‘ਤੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਇਸ ਇਤਿਹਾਸਕ ਰਾਤ ਨੂੰ ਯਾਦਗਾਰ ਬਨਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ | ” ਗੁਰੂ ਰੰਧਾਵਾ ” ਬਹੁਤ ਹੀ ਘੱਟ ਸਮੇਂ ‘ਚ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਲਈ ਹੈ ਅਤੇ ਉਨ੍ਹਾਂ ਦੇ ਗੀਤ ਬੱਚੇ –ਬੱਚੇ ਦੀ ਜ਼ੁਬਾਨ ‘ਤੇ ਨੇ | ਤੁਹਾਨੂੰ ਦੱਸ ਦਈਏ ਕਿ ” ਗੁਰੂ ਰੰਧਾਵਾ ” ਯੂਟਿਊਬ ਤੇ ਆਪਣੇ ਗੀਤਾਂ ਦੇ ਤਿੰਨ ਬਿਲੀਅਨ ਵਿਊਜ਼ ਖੱਟਣ ਵਾਲੇ ਭਾਰਤੀ ਗਾਇਕ ਬਣੇ ਹਨ ਅਤੇ ਇਸਦੀ ਜਾਣਕਾਰੀ ਟੀ-ਸੀਰੀਜ਼ ਕੰਪਨੀ ਨੇਂ ਖੁਦ੍ਹ ਦਿੱਤੀ ਹੈ |
Be the first to comment