ਗੁਰੂ ਰੰਧਾਵਾ ਦਾ ਇਹ ਗੀਤ ਕਰ ਰਿਹਾ ਯੂਟਿਊਬ ਤੇ ਟਰੈਂਡਿੰਗ, ਵੇਖੋ ਵੀਡੀਓ

author-image
Anmol Preet
New Update
NULL

ਤੁਹਾਨੂੰ ਦੱਸ ਦਈਏ ਕਿ ਗੁਰੂ ਰੰਧਾਵਾ guru randhawa ਦਾ ਇੱਕ ਹੋਰ ਨਵਾਂ ਗੀਤ " ਇਸ਼ਾਰੇ ਤੇਰੇ " punjabi song ਰਿਲੀਜ਼ ਹੋ ਚੁੱਕਾ ਹੈ | ਹੁਣ ਤੱਕ ਇਸ ਗੀਤ ਨੂੰ ਯੂਟਿਊਬ ਤੇ 31 ਲੱਖ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ  | ਇਹ ਇੱਕ ਰੋਮਾਂਟਿਕ ਅਤੇ ਡਾਂਸ ਵਾਲਾ ਗੀਤ ਹੈ | ਇਸ ਗੀਤ ਨੂੰ ਗੁਰੂ ਰੰਧਾਵਾ ਨੇ ਆਪ ਹੀ ਲਿਖਿਆ ਹੈ | ਇਸ ਗੀਤ ਨੂੰ ਮਿਊਜ਼ਿਕ " ਗੁਰੂ ਰੰਧਾਵਾ " ਅਤੇ ਵੀਡੀਓ " ਡਰੈਕਟਰ ਗਿਫ਼ਟੀ ਨੇ ਦਿੱਤੀ ਹੈ | ਇਹ ਗੁਰੂ ਰੰਧਾਵਾ ਦਾ ਗਾਇਕਾ ਧਵਨੀ ਭਾਨੂਸ਼ਾਲੀ ਨਾਲ ਪਹਿਲਾ ਗੀਤ ਹੈ ਅਤੇ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹਨ | ਇਸ ਗੀਤ ਦੀ ਸ਼ੂਟਿੰਗ ” ਮੁੰਬਈ ” ਵਿੱਚ ਹੋਈ ਹੈ | ਗੁਰੂ ਰੰਧਾਵਾ ਨੇ ਇਹ ਵੀ ਕਿਹਾ ਕਿ ਇਹ ਗੀਤ ਵੀ ਪ੍ਰਸ਼ੰਸਕਾਂ ਲਈ ਉਨਾਂ ਹੀ ਮਜ਼ੇਦਾਰ ਹੋਵੇਗਾ ਜਿਨ੍ਹਾਂ ਕਿ ਉਹਨਾਂ ਦੇ ਪਹਿਲੇ ਗੀਤ ਸਨ |

ਇਹਨਾਂ ਨੇ ਆਪਣੀ ਗਾਇਕੀ ਦੀਆ ਧੁੱਮਾਂ ਦੇਸ਼ ਵਿਦੇਸ਼ ਵਿੱਚ ਪਾਈਆਂ ਹੋਈਆਂ ਹਨ ਅਤੇ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਸੁਣਿਆਂ ਜਾਂਦਾ ਹੈ | ਪਿਛਲੇ ਸਾਲ ਦਸੰਬਰ ਵਿੱਚ ਇਹਨਾਂ ਦਾ ਇੱਕ ਗੀਤ ”ਲਾਹੌਰ” ਰਿਲੀਜ਼ ਹੋਈਆਂ ਸੀ ਉਸ ਗੀਤ ਨੂੰ ਲੋਕਾਂ ਵੱਲੋ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਸ ਗੀਤ ਨੂੰ ਯੂਟਿਊਬ ਤੇ 100 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਗਿਆ ਹੈ ਅਤੇ ਨਾਲ ਹੀ 31 ਅਗਸਤ ਨੂੰ ਰਿਲੀਜ਼ ਹੋ ਰਹੀ |

publive-image

ਪੰਜਾਬੀ ਫ਼ਿਲਮ ” ਮਰ ਗਏ ਓਏ ਲੋਕੋ ” ਵਿੱਚ ਵੀ ਤੁਹਾਨੂੰ ਗੁਰੂ ਰੰਧਾਵਾ ਦੇ ਗੀਤ ਸੁਨਣ ਨੂੰ ਮਿਲਣ ਗੇ ਜਿਵੇ ਕਿ ਉਸ ਫ਼ਿਲਮ ਦਾ ਪਹਿਲਾ ਗੀਤ ” ਆਜਾ ਨੀ ਆਜਾ”  ਜੋ ਕਿ 20 ਅਗਸਤ ਨੂੰ ਰਿਲੀਜ਼ ਹੋ ਚੁੱਕਾ ਹੈ | ਇਸ ਗੀਤ ਨੂੰ ਵੀ ਲੋਕਾਂ ਵੱਲੋ ਬਹੁਤ ਪਿਆਰ ਮਿਲਿਆ ਹੈ |

canada-news punjabi-singer latest-canada-news guru-randhawa ptc-punjabi-canada-program dhvani-bhanushali
Advertisment