ਫ਼ਿਲਮ ਆਸੀਸ ਦਾ ਇੱਕ ਹੋਰ ਗੀਤ ਹੋਇਆ ਜਾਰੀ, ਹੱਕ ਲਈ ਲੜਦੇ ਦਿਖੇ ਰਾਣਾ ਰਣਬੀਰ
ਲਉ ਜੀ ਪੇਸ਼ ਹੈ ਜਲਦ ਤੁਹਾਡੇ ਸਾਹਮਣੇ ਆਉਣ ਵਾਲੀ ਫ਼ਿਲਮ ਆਸੀਸ asees ਦਾ ਇਕ ਹੋਰ ਗੀਤ| ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ ਕੰਨਵਰ ਗਰੇਵਾਲ ਦੁਆਰਾ ਗਾਇਆ ਗੀਤ “ਹਾਕਮ”punjabi song ਅੱਜ ਰਿਲੀਜ਼ ਹੋ ਚੁੱਕਾ ਹੈ| ਇਹ ਇਕ ਪੰਜਾਬੀ ਸੂਫ਼ੀ ਗੀਤ ਹੈ | ਗੀਤ ਦਾ ਮਿਊਜ਼ਿਕ ਰੁਪਿਨ ਕਾਹਲੋਂ ਦੁਆਰਾ ਦਿੱਤਾ ਗਿਆ ਹੈ ਅਤੇ ਰਾਣਾ ਰਣਬੀਰ ਦੁਆਰਾ ਹੀ ਇਸਦੇ ਬੋਲ ਲਿਖੇ ਗਏ ਹਨ| ਆਸੀਸ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਰਾਣਾ ਰਣਬੀਰ ਦੁਆਰਾ ਡਾਇਰੈਕਟ ਵੀ ਕੀਤੀ ਗਈ ਹੈ ਅਤੇ ਇਸ ਵਿਚ ਉਹਨਾ ਨੇ ਮੁੱਖ ਭੂਮਿਕਾ ਵੀ ਨਿਬਾਈ ਹੈ| “ਹਾਕਮ” ਗੀਤ ਬਿਆਨ ਕਰਦਾ ਹੈ ਕਿ ਨਿਆ ਦਾ ਹਮੇਸ਼ਾ ਸੱਚਾ ਨਿਰਣੇ ਹੋਣਾ ਚਾਹੀਦਾ ਹੈ| ਹਰ ਇੱਕ ਕੋਲ ਆਪਣੇ ਹੱਕਾਂ ਦੇ ਲਈ ਲੜਨ ਦੀ ਪੂਰੀ ਤਾਕਤ ਹੋਣੀ ਚਾਹੀਦੀ ਹੈ|

ਦਸ ਦੇਈਏ ਕਿ ਰਾਣਾ ਰਣਬੀਰ ਇੱਕ ਬਹੁਤ ਵਧੀਆ ਅਭਿਨੇਤਾ ਹਨ | ਉਨ੍ਹਾਂਨੇ ਅੱਜ ਤੱਕ ਜੋ ਵੀ ਭੂਮਿਕਾਵਾਂ ਨਿਭਾਇਆਂ ਹਨ ਉਹਨਾਂ ਨੂੰ ਫੈਨਸ ਦੁਆਰਾ ਬੇਹੱਦ ਪਿਆਰ ਦਿੱਤਾ ਗਿਆ ਹੈ | ਭਾਵੇਂ ਉਹ ਜੱਟ ਐਂਡ ਜੂਲੀਅਟ ਚ ਸ਼ੈਂਪੀ ਦੀ ਜਾਂ ਆਰਦਾਸ ਵਿਚ ਲਾਟਰੀ ਦੀ ,ਕੁਝ ਦਿਨ ਪਹਿਲਾਂ ਫ਼ਿਲਮ ਦਾ ਦੂਜਾ ਗੀਤ “ਚੰਨ”punjabi song 11 ਜੂਨ ਨੂੰ ਰਿਲੀਜ਼ ਹੋ ਗਿਆ ਸੀ | ਗੀਤ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਗਾਇਕ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੁਆਰਾ ਗਾਇਆ ਗਿਆ ਹੈ | ਤੇਜਵੰਤ ਕਿੱਟੂ ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ ਤੇ ਰਾਣਾ ਰਣਬੀਰ ਨੇ ਹੀ ਇਸਦੇ ਬੋਲ ਲਿੱਖੇ ਹਨ| ਫ਼ਿਲਮ ਆਸੀਸ asees ਦਾ ਟ੍ਰੇਲਰ, ਡਾਇਲੋਗ ਪਰੋਮੋ ਅਤੇ ਬਾਕੀ ਦੋ ਹੋਰ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ|

ਕਹਿੰਦੇ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਾਮ ਕਮਾਣਾ ਤੇ ਉਸ ਨੂੰ ਬਰਕਰਾਰ ਰੱਖਣਾ ਆਪਣੇ ਆਪ ਵਿਚ ਇੱਕ ਬਹੁਤ ਵੱਡੀ ਕਾਮਜਾਬੀ ਹੈ | ਤੇ ਇਸ ਕਾਮਜਾਬੀ ਨੂੰ ਹਾਸਿਲ ਕੀਤਾ ਹੈ ਮਲਟੀ ਟੈਲੇਂਟਡ ਕਲਾਕਾਰ- ਰਾਣਾ ਰਣਬੀਰ ਨੇ। ਰਾਣਾ ਰਣਬੀਰ ਦੀ ਅਦਾਕਾਰੀ, ਲੇਖਣੀ, ਹੋਸਟਿੰਗ ਤੇ ਕੋਮੇਡੀ ਟਾਈਮਿੰਗ ਦੀ ਸਾਰੀ ਦੁਨੀਆਂ ਮੁਰੀਦ ਹੈ। ਉਹਨਾਂ ਦੀ ਫ਼ਿਲਮ ਆਸੀਸ asees 22 ਜੂਨ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ ਦਸਤਕ ਦੇਵੇਗੀ| ਉਮੀਦ ਹੈ ਸੱਭ ਦੁਆਰਾ ਇਸਨੂੰ ਪਸੰਦ ਕੀਤਾ ਜਾਵੇਗਾ|

asees