ਹੈਮਿਲਟਨ : ਨੌਜਵਾਨਾਂ ਨੇ ਪਲਾਜ਼ੇ ‘ਚ ਸ਼ਰੇਆਮ ਚਲਾਏ ਚਾਕੂ ਤੇ ਹਥਿਆਰ, 19 ਸਾਲਾ ਨੌਜਵਾਨ ਦੀ ਹੋਈ ਮੌਤ
Hamilton : Police arrest 17-year-old male in connection with stabbing

ਹੈਮਿਲਟਨ ਪੁਲਿਸ ਨੇ ਐਤਵਾਰ ਸਵੇਰੇ ਇੱਕ 19 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਇੱਕ 17 ਸਾਲਾ ਲੜਕੇ ਨੂੰ ਗਿ੍ਰਫਤਾਰ ਕੀਤਾ ਹੈ।

ਐਤਵਾਰ, ਜੁਲਾਈ 19, 2020 ਨੂੰ ਸਵੇਰੇ ਲਗਭਗ 1 ਵਜੇ, 20 ਸਾਲਾਂ ਦੇ ਕਰੀਬ ਉਮਰ ਦੇ ਨੌਜਵਾਨ ਮੁੰਡਿਆਂ ਦੇ ਦੋ ਗੁੱਟ, 310 ਲਾਈਮਰਿਜ ਰੋਡ ਵੈਸਟ, ਹੈਮਿਲਟਨ ਵਿਖੇ ਪਲਾਜ਼ਾ ਪਾਰਕਿੰਗ ਵਿੱਚ ਇਕੱਠੇ ਹੋਏ ਸਨ। ਇਕ ਧੜਾ ਪੀਲ ਖੇਤਰ ਦਾ ਸੀ ਅਤੇ ਦੂਜਾ ਧੜਾ ਹੈਮਿਲਟਨ ਦਾ ਸੀ। ਉਹ ਉਥੇ ਹਰ ਗਰੁੱਪ ਦੇ ਇਕ ਨੌਜਵਾਨ ਦੇ ਵਿਚਕਾਰ ਚੱਲ ਰਹੇ ਮਾਮੂਲੀ ਝਗੜੇ ਬਾਰੇ ਵਿਚਾਰ ਵਟਾਂਦਰੇ ਲਈ ਪਹੁੰਚੇ ਸਨ।

ਕਿਸੇ ਗੱਲ ਨੂੰ ਲੈਕੇ ਇਹਨਾਂ ਦੋ ਗਰੁੱਪਾਂ ‘ਚ ਤਕਰਾਰ ਇੰਨ੍ਹੀ ਵੱਧ ਗਈ ਕਿ ਇਸਨੇ ਜਾਨਲੇਵਾ ਲੜ੍ਹਾਈ ਦਾ ਰੂਪ ਧਾਰ ਲਿਆ, ਜਿਸ ‘ਚ ਇੱਕ ਦੂਜੇ ‘ਤੇ ਚਾਕੂ, ਡੰਡਿਆਂ ਸਮੇਤ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

ਪੀਲ ਤੋਂ 8-10 ਨੌਜਵਾਨਾਂ ਨਾਲ ਭਰੀਆਂ ਚਾਰ ਕਾਰਾਂ ਨੂੰ ਤੁਰੰਤ ਹੈਮਿਲਟਨ ਧੜ੍ਹੇ ਦੇ 20-30 ਨੌਜਵਾਨਾਂ ਦੁਆਰਾ ਚਾਕੂਆਂ, ਡੰਡਿਆਂ, ਪੱਥਰਾਂ ਅਤੇ ਇੱਕ (ਸੀ.ਈ.ਯੂ.) ਸਮੇਤ ਹਥਿਆਰਾਂ ਨਾਲ ਘੇਰਿਆ ਗਿਆ ਅਤੇ ਕੁੱਟਮਾਰ ਕੀਤੀ ਗਈ।

ਗੱਡੀਆਂ ‘ਤੇ ਸਵਾਰ ਨੌਜਵਾਨਾਂ ‘ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਪਿੱਛਾ ਕੀਤਾ ਗਿਆ। ਇਕ ਪੁਆਇੰਟ ‘ਤੇ, ਹੈਮਿਲਟਨ ਸਮੂਹ ਦੇ ਦੋ ਮੈਂਬਰਾਂ ਨੇ ਇਕ ਫੋਰਡ ਮਸਟੈਂਗ ਅਤੇ ਬੀਐਮਡਬਲਯੂ, ਜੋ ਪੀਲ ਸਮੂਹ ਨਾਲ ਸਬੰਧਤ ਧੜ੍ਹੇ ਦੀਆਂ ਗੱਡੀਆਂ ਸਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ । ਬੀਐਮਡਬਲਯੂ ਨੇ ਹੈਮਿਲਟਨ ਸਮੂਹ ਦੇ ਦੋ ਨੌਜਵਾਨਾਂ ਨੂੰ ਟੱਕਰ ਮਾਰੀ। ਇਸ ਘਟਨਾ ਦੇ ਕੁਝ ਦਿ੍ਰਸ਼ਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਰਹੀ ਹੈ।

ਪੀਲ ਦੇ ਤਿੰਨ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਅਤੇ 911 ਬੁਲਾਏ ਜਾਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੋ ਨੌਜਵਾਨਾਂ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਦਕਿ ਇਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਸਰਜਰੀ ਕੀਤੀ ਗਈ। ਫਿਲਹਾਲ, ਉਹ ਹੁਣ ਹਸਪਤਾਲ ਵਿਚ ਹੈ, ਅਤੇ ਸਥਿਰ ਹਾਲਤ ‘ਚ ਹੈ। ਬਾਕੀ ਦੋਵਾਂ ਦੇ ਇਲਾਜ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਸਵੇਰੇ 5 ਵਜੇ ਦੇ ਕਰੀਬ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪੀਲ ਸਮੂਹ ਦਾ ਇਕ ਮੈਂਬਰ ਗਾਇਬ ਸੀ। ਹੈਮਿਲਟਨ ਪੁਲਿਸ ਕੇ 9 ਯੂਨਿਟ ਦੀ ਸਹਾਇਤਾ ਨਾਲ, ਪੁਲਿਸ ਨੇ 19 ਸਾਲਾ ਮਿ੍ਰਤਕ ਅਲੀ ਮੋਹੂਮਦ ਦੀ ਲਾਸ਼ 11 ਕੇਂਡੇਲ ਕੋਰਟ ਦੀ ਪਾਰਕਿੰਗ ਵਾਲੀ ਜਗ੍ਹਾ ਦੇ ਤੋਂ ਬਰਾਮਦ ਕੀਤੀ।

ਜਾਂਚਕਰਤਾਵਾਂ ਦੁਆਰਾ ਪੀੜਤ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਸੀ।

ਜਾਂਚਕਰਤਾਵਾਂ ਨੇ ਪੀਲ ਧੜ੍ਹੇ ਦੇ ਸਾਰੇ ਵਿਅਕਤੀਆਂ ਦੀ ਪਛਾਣ ਕਰਕੇ ਪੁੱਛਗਿੱਛ ਕੀਤੀ ਗਈ ਹੈ। ਉਨ੍ਹਾਂ ਦੀ ਜਾਂਚ ਅਤੇ ਸਹਿਯੋਗ ਦੇ ਨਤੀਜੇ ਵਜੋਂ, ਹੈਮਿਲਟਨ ਦੇ ਇਕ 17 ਸਾਲਾ ਲੜਕੇ ਨੂੰ ਅੱਜ ਸਵੇਰੇ ਗਿ੍ਰਫਤਾਰ ਕੀਤਾ ਗਿਆ ਸੀ। ਉਹ ਕੱਲ੍ਹ ਸਵੇਰੇ ਅਦਾਲਤ ਵਿੱਚ ਪੇਸ਼ ਹੋਏਗਾ ਅਤੇ ਉਸ ਉੱਤੇ Second ਡਿਗਰੀ ਮਾਰਡਰ, (ਐਕਸ 2) ਅਤੇ ਅਸਲੇ ਦਾ ਇੱਕ ਹਥਿਆਰ ਦੇ ਨਾਲ ਹਮਲਾ ‘ਤੇ ਚਾਰਜ ਕੀਤੇ ਗਏ ਹਨ।

ਜੇ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਤੁਹਾਨੂੰ 905-546-3825 ‘ਤੇ ਕਾਲ ਕਰਕੇ ਇਸ ਜਾਂਚ ਸਬੰਧੀ ਕਿਸੇ ਵੀ ਸੂਚਨਾ ਲਈ ਪੁਲਿਸ ਨੇ ਮੇਜਰ ਕ੍ਰਾਈਮ ਯੂਨਿਟ ਨਾਲ ਸੰਪਰਕ ਕਰਨ ਲਈ ਕਿਹਾ ਹੈ।।