ਜਦੋ ਹੈਪੀ ਰਾਏਕੋਟੀ ਨੇਂ ਗਾਇਆ ਮਨਿੰਦਰ ਬੁੱਟਰ ਦਾ ਗੀਤ ” ਇੱਕ ਇੱਕ ਪਲ “
ਪੰਜਾਬੀ ਗਾਇਕੀ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਵਾਹ ਵਾਹ ਖੱਟਣ ਗਾਇਕ punjabi singer ” ਹੈਪੀ ਰਾਏਕੋਟੀ ” ਨੇਂ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਦੇ ਜਰੀਏ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਮਨਿੰਦਰ ਬੁੱਟਰ ਦਾ ਗੀਤ ” ਇੱਕ ਇੱਕ ਪਲ ” ਗਾਉਂਦੇ ਹੋਏ ਨਜ਼ਰ ਆ ਰਹੇ ਹਨ | ਓਹਨਾ ਨੇਂ ਮਨਿੰਦਰ ਬੁੱਟਰ ਦੇ ਇਸ ਗੀਤ ਦੀ ਤਾਰੀਫ ਵੀ ਕੀਤੀ ਹੈ | ” ਹੈਪੀ ਰਾਏਕੋਟੀ ” ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ” ਹੈਪੀ ਰਾਏਕੋਟੀ ” ਗਾਇਕੀ ਦੇ ਨਾਲ ਨਾਲ ਗੀਤ ਲਿਖਣ ਦਾ ਵੀ ਸ਼ੋਂਕ ਰੱਖਦੇ ਹਨ | ਪੰਜਾਬੀ ਇੰਡਸਟਰੀ ਵਿੱਚ ” ਹੈਪੀ ਰਾਏਕੋਟੀ ” ਹੁਣ ਤੱਕ ਕਾਫੀ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” 7 ਕਨਾਲਾਂ , ਸ਼ੱਡ ਕੇ ਨਹੀਂ ਗਈ, ਕੁੜੀ ਮਰਦੀ ਹੈ ਤੇਰੇ ਤੇ , ਨੈਣਾ ” ਆਦਿ ਜਿਹਨਾਂ ਨੇਂ ਕਿ ਇਹਨਾਂ ਦੀ ਗਾਇਕੀ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ | ” ਹੈਪੀ ਰਾਏਕੋਟੀ ” ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਚੁੱਕੇ ਹਨ |

View this post on Instagram

Ik Ik Pal❤️ @manindarbuttar wala sohna gana yaar✌️✊

A post shared by Happy Raikoti (ਲਿਖਾਰੀ) (@urshappyraikoti) on

ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬੀ ਫ਼ਿਲਮ ” ਟੇਸ਼ਨ ” ਵਿੱਚ ਆਪਣੀ ਮੁੱਖ ਭੂਮਿਕਾ ਨਿਭਾ ਚੁੱਕੇ ਹਨ | ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ‘ਚ ਹੈਪੀ ਰਾਏਕੋਟੀ ਇੱਕ ਮੰਨਿਆ ਪ੍ਰਮੰਨਿਆ ਨਾਂਅ ਹੈ ਅਤੇ ਜੋ ਵੀ ਗੀਤ ਉਨ੍ਹਾਂ ਵੱਲੋਂ ਲਿਖੇ ਜਾਂਦੇ ਨੇ ਉਨ੍ਹਾਂ ਨੂੰ ਸਰੋਤਿਆਂ ਦਾ ਪਿਆਰ ਮਿਲਦਾ ਹੈ | ਹੈਪੀ ਰਾਏਕੋਟੀ ਦਾ ਹਾਲ ਹੀ ਵਿੱਚ ਇੱਕ ਬਹੁਤ ਹੀ ਵਧੀਆ ਸੈਡ ਗੀਤ ਆਇਆ ਸੀ ” ਅੱਖੀਆਂ ” | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਫੈਨਸ ਨੇਂ ਕਾਫੀ ਪਸੰਦ ਕੀਤਾ ਸੀ | ਜਿਥੇ ਕਿ ਇਹਨਾਂ ਨੇਂ ਇਸ ਗੀਤ ਨੂੰ ਗਾਇਆ ਸੀ ਓਥੇ ਹੀ ਇਸ ਗੀਤ ਦੇ ਬੋਲ ਵੀ ਇਹਨਾਂ ਆਪ ਹੀ ਲਿਖੇ ਸਨ |