ਮਸ਼ਹੂਰ ਕਾਮੇਡੀ ਐਕਟਰ ਹਾਰਬੀ ਸੰਘਾ ਨੇ ਫ਼ਿਲਮ ਭਾਖੜਾ ਦੇ ਸੈੱਟ ਤੇ “ਮਾਝੇ ਦੀਏ ਮੋਮਬੱਤੀਏ” ਗੀਤ ਗਾ ਕੇ ਲਗਾਈਆਂ ਰੌਣਕਾਂ, ਵੇਖੋ ਵੀਡਿਓ
harby sangha singing

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ punjabi movie ਅਤੇ ਸਭ ਦੇ ਹਰਮਨ ਪਿਆਰੇ ਕਾਮੇਡੀ ਐਕਟਰ “ਹਾਰਬੀ ਸੰਘਾ” ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸ਼ਕਾਂ ਲਈ ਸੋਸ਼ਲ ਮੀਡਿਆ ਦੇ ਜ਼ਰੀਏ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ | ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਇੱਕ ਵੀਡਿਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਬਲਕਾਰ ਸਿੱਧੂ ਦੇ ਬਹੁਤ ਹੀ ਮਸ਼ਹੂਰ ਪੰਜਾਬੀ ਗੀਤ “ਮਾਝੇ ਦੀਏ ਮੋਮਬੱਤੀਏ” ਨੂੰ ਆਪਣੇ ਅੰਦਾਜ਼ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ |

 

View this post on Instagram

 

Bhakhra film de set te lga akhara with veet bai te jaggi bai te ervin #

A post shared by harby sangha (@harbysangha) on

ਇਸ ਵੀਡਿਓ ਨੂੰ ਪ੍ਰਸ਼ੰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਵੀਡੀਓ ‘ਚ ਦੇਖ ਸਕਦੇ ਹੋ ਕਿ “ਹਾਰਬੀ ਸੰਘਾ” ਦੇ ਨਾਲ ਗੀਤਕਾਰ ਤੇ ਗਾਇਕ “ਵੀਤ ਬਲਜੀਤ” ਵੀ ਨਜ਼ਰ ਆ ਰਹੇ ਹਨ | ਹਾਰਬੀ ਸੰਘਾ ਨੇ ਇਸ ਵੀਡਿਓ ਨੂੰ ਸਾਂਝੀ ਕਰਦੇ ਹੋਏ ਇਹ ਵੀ ਲਿਖਿਆ ਕਿ “ਭਾਖੜਾ ਫ਼ਿਲਮ ਦੇ ਸੈੱਟ ‘ਤੇ ਲੱਗਿਆ ਅਖਾੜਾ ਵਿਦ ਵੀਤ ਬਾਈ ਤੇ ਜੱਗੀ ਬਾਈ ਤੇ ਇਰਵਿਨ” | ਦੱਸ ਦਈਏ ਹਾਰਬੀ ਸੰਘਾ ਅੱਜ ਕੱਲ੍ਹ ਭਾਖੜਾ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਲਈ ਮਸਤੀ ਵਾਲਾ ਸਮਾਂ ਕੱਢ ਹੀ ਲੈਂਦੇ ਹਨ |

 

View this post on Instagram

 

With great artist Nisha Bano on set Nikka Zaildar 3

A post shared by harby sangha (@harbysangha) on

ਹਾਰਬੀ ਸੰਘਾ ਆਪਣੀ ਅਦਾਕਾਰੀ ਤੋਂ ਇਲਾਵਾ ਗਾਇਕੀ ਦੇ ਨਾਲ ਵੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ | ਇਸ ਤੋਂ ਇਲਾਵਾ ਹਾਰਬੀ ਸੰਘਾ ‘ਜਿੰਦ ਜਾਨ’, ‘ਨਿੱਕਾ ਜ਼ੈਲਦਾਰ 3’ ਤੇ ਕਈ ਹੋਰ ਪੰਜਾਬੀ ਫ਼ਿਲਮਾਂ ‘ਚ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ |