ਹਾਰਡੀ ਸੰਧੂ ਨੇਂ ਇੰਸਟਾਗ੍ਰਾਮ ਤੇ ਆਪਣੀ ਪ੍ਰਸ਼ੰਸ਼ਕ ਦਾ ਵੀਡੀਓ ਕੀਤਾ ਸਾਂਝਾ

Written by Anmol Preet

Published on : September 29, 2018 6:32
ਦੱਸ ਦਈਏ ਕਿ ਹਾਲ ਹੀ ਵਿੱਚ ਹਾਰਡੀ ਸੰਧੂ punjabi singer ਦਾ ਇੱਕ ਗੀਤ ਆਇਆ ਸੀ ਜਿਸਦਾ ਨਾਮ ਹੈ ” ਕਯਾ ਬਾਤ ਏ ” ਜਿਸ ਨੂੰ ਕਿ ਫੈਨਸ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਹਾਲ ਹੀ ਵਿੱਚ ਹਾਰ੍ਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਇੱਕ ਲੜਕੀ ਓਹਨਾ ਦੇ ਇਸ ਨਵੇਂ ਗੀਤ ” ਕਯਾ ਬਾਤ ਏ ” ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ | ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਹਾਰਡੀ ਸੰਧੂ ਨੇਂ ਇਸ ਗੀਤ ਨੂੰ ਪਿਆਰ ਦੇਣ ਲਈ ਫੈਨਸ ਦਾ ਧੰਨਵਾਦ ਕੀਤਾ ਅਤੇ ਇਹ ਲਿਖਿਆ ਹੈ ਕਿ :- Thank you for giving such immense love to KYA BAAT AY
So happy to have you all.
#jaffian🤗

View this post on Instagram

Superb @divyaolivia Thank you for giving such immense love to KYA BAAT AY So happy to have you all. #jaffian🤗

A post shared by Harrdy sandhu (@harrdysandhu) on

ਹਾਰਡੀ ਸੰਧੂ ਆਪਣੇ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਸਾਂਝੇ ਕਰਦੇ ਰਹਿੰਦੇ ਨੇ | ਅਕਸਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਹਾਰਡੀ ਸੰਧੂ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ ਅਤੇ ਆਪਣੀ ਇਸ ਫੈਨ ਦੇ ਵੀਡਿਓ ਦੀ ਤਾਰੀਫ ਕੀਤੀ ਹੈ | ਇਸ ਗੀਤ ਨੂੰ ਰਿਲੀਜ ਹੋਏ ਅਜੇ ਚਾਰ ਦਿਨ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ 24 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਇਸ ਗੀਤ ਨੂੰ | ਹਾਰ੍ਡੀ ਸੰਧੂ ਨੇ ਪੁਜਾਬੀ ਇੰਡਸਟਰੀ ਵਿੱਚ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਸਭ ਨੂੰ ਲੋਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ |