ਹਰਫ ਚੀਮਾ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ‘ਜੱਟਵਾਦ’ ਨੇ ਇੱਕ ਦਿਨ ‘ਚ ਖੱਟੇ ਇੱਕ ਮਿਲੀਅਨ ਤੋਂ ਵੀ ਜਿਆਦਾ ਵਿਊਜ਼
harf chema new song

ਮਸਹੂਰ ਪੰਜਾਬੀ ਗਾਇਕ “ਹਰਫ ਚੀਮਾ” ਅਤੇ ਸੁਰੀਲੀ ਆਵਾਜ਼ ਦੀ ਮਾਲਕਿਨ “ਗੁਰਲੇਜ਼ ਅਖਤਰ” ਸਰੋਤਿਆਂ ਲਈ ਲੈਕੇ ਆਏ ਹਨ ਆਪਣਾ ਡਿਊਟ ਗੀਤ ‘ਜੱਟਵਾਦ’ | ਇਸ ਗੀਤ ਨੂੰ ਪ੍ਰਸ਼ੰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇੱਕ ਦਿਨ ਹੀ ਹੋਇਆ ਹੈ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ ਇੱਕ ਮਿਲੀਅਨ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਅਤੇ ਨਾਲ ਹੀ ਇਹ ਗੀਤ ਦੋ ਨੰਬਰ ਤੇ ਟਰੈਂਡ ਵੀ ਕਰ ਰਿਹਾ ਹੈ | ਜਿੱਥੇ ਕਿ ਹਰਫ਼ ਚੀਮਾ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਉਨ੍ਹਾਂ ਖੁਦ ਹੀ ਲਿਖੇ ਹਨ |

 

View this post on Instagram

 

Lao ji udeek khatam JATTWAAD gaana hun tuhada , share and support ❤️🙏🏻

A post shared by Harf Cheema (ਹਰਫ) (@harfcheema) on

ਇਸ ਗੀਤ ਨੂੰ ਮਿਊਜ਼ਿਕ ਬੀਟ ਮਨਿਸਟ ਨੇ ਦਿੱਤਾ ਹੈ ਅਤੇ ਇਸਦੀ ਵੀਡੀਓ ਸੈਵੀਓ ਨੇ ਬਣਾਈ ਹੈ | ਵੀਡੀਓ ‘ਚ ਅਦਾਕਾਰੀ ਵੀ ਹਰਫ ਚੀਮਾ ਨੇ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਮਾਲਵੇ ਦੇ ਜੱਟ ਦੀ ਭੂਮਿਕਾ ਨਿਭਾਈ ਹੈ | ਵੀਡੀਓ ਅਤੇ ਗੀਤ ਦੋਵੇਂ ਹੀ ਬਹੁਤ ਖੂਬਸੂਰਤ ਤਿਆਰ ਕੀਤੇ ਗਏ ਹਨ | ਇਸ ਗੀਤ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ |

ਹਰਫ ਚੀਮਾ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤਾਂ ਨਾਲ ਜਿਵੇਂ ਯਾਰੀਆਂ, ਜੁਦਾ, ਸੁਫ਼ਨਾ, ਗੱਲਬਾਤ, ਯਾਰਾਂ ਦਾ ਯਾਰ, ਹੰਜੂ, ਅਹਿਸਾਸ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ |