ਸਰੀਰਕ ਤੋਰ ਤੇ ਅਸਮਰਥ ਹੋਣ ਦੇ ਬਾਵਜੂਦ ਕਰਦੇ ਹਨ ਅਜਿਹਾ ਪੰਜਾਬੀ ਲੋਕ ਨਾਚ ਕਿ “ਲਿਮਕਾ ਬੁੱਕ ਆਫ ਨੈਸ਼ਨਲ ਰਿਕਾਰਡ ਵਿੱਚ ਦਰਜ ਹੈ ਨਾਂ” !
Disabel Bhangra Group

ਹਰ ਇੱਕ ਇਨਸਾਨ ਦੇ ਜੀਵਨ ਵਿੱਚ ਅਨੇਕਾਂ ਦੁੱਖ ਅਤੇ ਸੁਖ ਆਉਂਦੇ ਰਹਿੰਦੇ ਹਨ ਜੋ ਕਿ ਇਨਸਾਨ ਨੂੰ ਜ਼ਿੰਦਗੀ ਜਿਉਣ ਦੇ ਕਈ ਨਵੇਂ ਢੰਗ ਸਿਖਾਉਂਦੇ ਹਨ | ਕਈ ਇਨਸਾਨ ਅਜਿਹੇ ਹੁੰਦੇ ਹਨ ਜੋ ਕਿ ਆਪਣੇ ਆਪਣੇ ਦੁੱਖਾਂ ਦੇ ਪਲਾਂ ਨੂੰ ਇਸ ਤਰਾਂ ਜਿਉਂਦੇ ਹਨ ਕਿ ਜਿਵੇਂ ਕਿ ਉਨ੍ਹਾਂ ਨੂੰ ਕੋਈ ਦੁੱਖ ਹੀ ਨਹੀਂ ਹੈ ਅਤੇ ਉਹ ਆਪਣੇ ਸੁਫ਼ਨੇ ਪੂਰੇ ਕਰਨ ਲਈ ਜ਼ਿੰਦਗੀ ਵਿੱਚ ਬਿਨਾ ਰੁਕੇ ਅੱਗੇ ਵਧਦੇ ਰਹਿੰਦੇ ਹਨ | ਅੱਜ ਆਪਾਂ ਇੱਕ ਅਜਿਹੇ ਇਨਸਾਨ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸਰੀਰਕ ਤੋਰ ਤੇ ਅਸਮਰਥ ਲੋਕਾਂ ਲਈ ਮਿਸਾਲ ਬਣ ਚੁੱਕੇ ਹਨ |

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਬਨਾਉਣ ਵਾਲੇ ਸਰਦਾਰ ਹਰਿੰਦਰ ਪਾਲ ਸਿੰਘ ਜੀ ਜਿਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਸਰੀਰਕ ਤੋਰ ਤੇ ਅਸਮਰਥ ਇਨਸਾਨ ਕਿਸੇ ਵੀ ਆਮ ਇਨਸਾਨ ਨਾਲੋਂ ਘੱਟ ਨਹੀਂ ਅਤੇ ਇੱਕ ਆਮ ਇਨਸਾਨ ਦੀ ਤਰਾਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਨਾਲ ਬਤੀਤ ਕਰ ਸਕਦਾ ਹੈ | ਸਰਦਾਰ ਹਰਿੰਦਰ ਪਾਲ ਸਿੰਘ ਜੀ ਲੋਕਾਂ ਦੀ ਇਹ ਸੋਚ ਨੂੰ ਖਤਮ ਕਰਨਾ ਚਾਉਂਦੇ ਸਨ ਕਿ ਸਰੀਰਕ ਤੋਰ ਤੇ ਅਸਮਰਥ ਬੰਦਾ ਕਦੇ ਭੰਗੜਾ ਨੀ ਕਰ ਸਕਦਾ | ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ‘ਚ ਸਰਦਾਰ ਹਰਿੰਦਰ ਪਾਲ ਸਿੰਘ ਜੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਇਹ ਕਿਹਾ ਸੀ ਕਿ ਸਰੀਰਕ ਤੋਰ ਤੇ ਅਸਮਰਥ ਲੋਕ ਕਦੇ ਭੰਗੜਾ ਨੀ ਕਰ ਸਕਦੇ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਨ ‘ਚ ਧਾਰ ਲਿਆ ਕਿ ਉਹ ਲੋਕਾਂ ਦੀ ਇਸ ਸੋਚ ਨੂੰ ਬਦਲਣਾ ਹੈ |

disabled bhangra group

ਉਨ੍ਹਾਂ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਭੰਗੜਾ ਗਰੁੱਪ ਬਨਾਇਆ ਅਤੇ ਭੰਗੜਾ ਕਰਨਾ ਸ਼ੁਰੂ ਕਰ ਦਿੱਤਾ | ਜਦੋ ਸਰਦਾਰ ਹਰਿੰਦਰ ਪਾਲ ਸਿੰਘ ਜੀ ਅਤੇ ਇਨ੍ਹਾਂ ਦੇ ਤਿੰਨ ਸਾਥੀਆਂ ਨੇ ਪਹਿਲੀ ਵਾਰ ਸੈਨਿਕ ਸਕੂਲ ਕਪੂਰਥਲਾ ਵਿਖੇ ਆਪਣੀ ਪਹਿਲੀ ਪਰਫਾਰਮੈਂਸ ਦਿੱਤੀ ਤਾਂ ਲੋਕਾਂ ਨੇ ਇਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਸਨਮਾਨ ਦਿੱਤਾ | ਉਸ ਤੋਂ ਬਾਅਦ ਸਰਦਾਰ ਹਰਿੰਦਰ ਪਾਲ ਸਿੰਘ ਜੀ ਦੇ ਭੰਗੜਾ ਗਰੁੱਪ ਨੇ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੇ ਲੋਕ ਨਾਚ ਦੀਆਂ ਪੂਰੀਆਂ ਧੁੱਮਾਂ ਮਚਾ ਚੁੱਕਿਆ ਹੈ | ਡਿਸੇਬਲ ਭੰਗੜਾ ਟੀਮ ਦੇ ਜਿੰਨੇ ਵੀ ਮੈਂਬਰ ਹਨ ਉਨ੍ਹਾਂ ਵਿੱਚੋਂ ਕਿਸੇ ਦੀ ਬਾਂਹ ਕੰਮ ਨਹੀਂ ਕਰਦੀ ਤੇ ਕਿਸੇ ਦੀ ਲੱਤ | ਇਸ ਸਭ ਦੇ ਬਾਵਜੂਦ ਇਹ ਪੰਜਾਬੀ ਉਹ ਲੋਕ ਨਾਚ ਕਰਦੇ ਹਨ ਜਿਸ ਤੇ ਸਭ ਤੋਂ ਵੱਧ ਤਾਕਤ ਲਗਦੀ ਹੈ |

Punjab Folk Dance

ਦੱਸ ਦਈਏ ਕਿ ਸਰਦਾਰ ਹਰਿੰਦਰ ਪਾਲ ਸਿੰਘ ਜੀ ਦੇ ਡਿਸੇਬਲ ਭੰਗੜਾ ਗਰੁੱਪ ਦਾ ਨਾਂ ਲਿਮਕਾ ਬੁੱਕ ਆਫ ਨੈਸ਼ਨਲ ਰਿਕਾਰਡ ਵਿੱਚ ਵੀ ਦਰਜ ਹੈ | ਪੀਟੀਸੀ ਪੰਜਾਬੀ ਸਰਦਾਰ ਹਰਿੰਦਰ ਪਾਲ ਸਿੰਘ ਜੀ ਅਤੇ ਇਨ੍ਹਾਂ ਦੀ ਭੰਗੜਾ ਟੀਮ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਾਮ ਕਰਦਾ ਹੈ |