ਪੰਜਾਬੀਆਂ ਦੀ ਮਿਹਨਤ ਨੂੰ ਦਰਸਾ ਰਿਹਾ ਹੈ ਹਰਿੰਦਰ ਸੰਧੂ ਦਾ ਨਵਾਂ ਗੀਤ ” ਹਾਈਵੇ ਕਿੰਗ “
ਹਰਿੰਦਰ ਸੰਧੂ ਦਾ ਨਵਾਂ ਗੀਤ ‘ਹਾਈਵੇ ਕਿੰਗ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੁਰਜਿੰਦਰ ਮਾਹੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਨਿੰਮਾ ਵਿਰਕ ਨੇ । ਇਸ ਗੀਤ ‘ਚ ਉਨ੍ਹਾਂ ਨੇ ਵਿਦੇਸ਼ਾਂ ‘ਚ ਪੰਜਾਬੀਆਂ ਦੀ ਧਾਕ ਦੀ ਚਰਚਾ ਕੀਤੀ ਹੈ ਕਿ ਕਿਸ ਤਰ੍ਹਾਂ ਬੇਗਾਨੇ ਮੁਲਕ ਦੀ ਧਰਤੀ ਤੇ ਪੰਜਾਬੀਆਂ ਨੇ ਆਪਣੀ ਕਾਮਯਾਬੀ ਦੀ ਇਬਾਰਤ ਲਿਖੀ ਹੈ

ਉਨ੍ਹਾਂ   ਨੇ ਇਸ ਗੀਤ ‘ਚ ਪੰਜਾਬੀਆਂ ਦੀ ਕਰੜੀ ਮਿਹਨਤ ਨੂੰ ਵੀ ਦਰਸਾਇਆ ਹੈ ਕਿ ਕਿਸ ਤਰ੍ਹਾਂ ਪੰਜਾਬੀਆਂ ਨੇ ਖੁਦ ਨੂੰ ਸਥਾਪਿਤ ਕਰਨ ਲਈ ਕਰੜੀ ਮਿਹਨਤ ਕੀਤੀ ਹੈ । ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਹਨ ਅਤੇ ਵੀਡਿਓ ਦੀ ਗੱਲ ਕਰੀਏ ਤਾਂ ਉਸ ਲਈ ਵੀਡਿਓ ਡਾਇਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ ਉਹ ਇਸ ਵੀਡਿਓ ‘ਚ ਸਾਫ ਵਿਖਾਈ ਦੇ ਰਹੀ ਹੈ । ਇਸ ਗੀਤ ਨੂੰ ਵਿਦੇਸ਼ ਦੀ ਧਰਤੀ ‘ਤੇ ਹੀ ਫਿਲਮਾਇਆ ਗਿਆ ਹੈ ।