” ਹਰਜੀਤ ਹਰਮਨ ” ਜਲਦ ਲੈਕੇ ਆ ਰਹੇ ਹਨ ਆਪਣੀ ਪੰਜਾਬੀ ਫਿਲਮ ” ਕੁੜਮਾਈਆਂ “,ਵੇਖੋ ਟ੍ਰੇਲਰ

Written by Anmol Preet

Published on : August 27, 2018 9:00
ਪੰਜਾਬ ਦੇ ਸੱਭਿਆਚਾਰਕ ਗਾਇਕ punjabi singer ” ਹਰਜੀਤ ਹਰਮਨ ” ਜਲਦ ਲੈਕੇ ਆ ਰਹੇ ਹਨ ਆਪਣੀ ਪੰਜਾਬੀ ਫਿਲਮ ” ਕੁੜਮਾਈਆਂ ” ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ ਜਿਸਨੂੰ ਕਿ ਬਹੁਤ ਹੀ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਪਰ ਇਹ ਫ਼ਿਲਮ 14 ਸਤੰਬਰ ਨੂੰ ਰਿਲੀਜ ਹੋਵੇਗੀ | ਇਸ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਹਰਜੀਤ ਹਰਮਨ ਅਤੇ ਜਪਜੀ ਖਹਿਰਾ ਦਿਖਾਈ ਦੇਣਗੇ ਅਤੇ ਇਹਨਾਂ ਤੋਂ ਇਲਾਵਾ ਨਿਰਮਲ ਰਿਸ਼ੀ ,ਅਨੀਤਾ ਦੇਵਗਨ ਸਣੇ ਹੋਰ ਕਈ ਕਲਾਕਾਰ ਵੀ ਇਸ ਫਿਲਮ’ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ | ਇਹ ਫ਼ਿਲਮ ਫੁੱਲ ਰੋਮਾਂਸ ਅਤੇ ਕਾਮੇਡੀ ਨਾਲ ਭਰੀ ਹੋਈ ਹੈ | ਇਸ ਫ਼ਿਲਮ ਦਾ ਨਿਰਦੇਸ਼ਨ ” ਗੁਰਮੀਤ ਸੱਜਣ ” ਦੁਆਰਾ ਕੀਤਾ ਗਿਆ ਹੈ |

ਜੇਕਰ ਆਪਾਂ ਇਸ ਫ਼ਿਲਮ ਦੇ ਗੀਤ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਜਿਸਦੇ ਬੋਲ ਕੁੱਝ ਇਸ ਤਰਾਂ ਹਨ ਕਿ -: ” ਤੈਨੂੰ ਲਾਣੇਦਾਰੀਏ ਨੀ ਜੱਟ ਫੁੱਲਾਂ ਵਾਂਗ ਰੱਖੂਗਾਂ’ ਅਤੇ ‘ਬਣ ਗਏ ਜੱਟਾਂ ਦੇ ਪੁੱਤ ਸਾਧ ਸੋਹਣੀਏ ” ਅਦਾਕਾਰੀ ਦੇ ਨਾਲ ਜੇਕਰ ਆਪਾਂ ਗਾਇਕ ” ਹਰਜੀਤ ਹਰਮਨ ” ਦੀ ਗਾਇਕੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਗਾਇਕੀ ਬਹੁਤ ਹੀ ਲਾਜਵਾਬ ਹੈ ਅਤੇ ਇਸ ਵਿੱਚ ਕੋਈ ਸ਼ੱਕ ਨੀ ਕਿ ਲੋਕ ਇਹਨਾਂ ਦੀ ਗਾਇਕੀ ਨੂੰ ਹੱਦੋ ਵੱਧ ਪਿਆਰ ਕਰਦੇ ਹਨ | ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹਨਾਂ ਦਾ ਇੱਕ ਗੀਤ ” ਮਿੱਤਰਾਂ ਦਾ ਨਾ ਚੱਲਦਾ ” ਆਇਆ ਸੀ ਕਾਫੀ ਚਿਰ ਪਹਿਲਾ ਜੋ ਕਿ ਬਹੁਤ ਹੀ ਮਸ਼ਹੂਰ ਹੋਇਆ ਸੀ ਅਤੇ ਅੱਜ ਵੀ ਲੋਕ ਉਸ ਗੀਤ ਨੂੰ ਬਹੁਤ ਹੀ ਪਿਆਰ ਕਰਦੇ ਹਨ |