ਪੁਲਿਸ ਅਫ਼ਸਰ ਹਰਮਿੰਦਰ ਗਰੇਵਾਲ ਦੀ ਸੜਕ ਹਾਦਸੇ ਵਿੱਚ ਮੌਤ, ਭਾਈਚਾਰੇ ‘ਚ ਸੋਗ ਦੀ ਲਹਿਰ
ਗਾਲਟ ਕੈਲੀਫੋਰਨੀਆ ਦੇ ਪੁਲਿਸ ਅਫਸਰ ਹਰਮਿੰਦਰ ਗਰੇਵਾਲ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਕਾਰਨ ਭਾਈਚਾਰੇ  ‘ਚ ਸੋਗ ਦੀ ਲਹਿਰ ਹੈ। ਹਰਮਿੰਦਰ ਗਰੇਵਾਲ ਡਿਊਟੀ ਦੌਰਾਨ 22 ਅਗਸਤ ਵਾਲੇ ਦਿਨ ਇੱਕ ਸੜਕ ਹਾਦਸੇ ਦੌਰਾਨ ਆਪਣੇ ਸਾਥੀ ਅਫਸਰ ਨਾਲ ਗੰਭੀਰ ਜ਼ਖਮੀ ਹੋ ਗਏ ਸਨ। ਗਰੇਵਾਲ ਢਾਈ ਸਾਲ ਤੋਂ ਪੁਲਿਸ ਸਰਵਿਸ ਵਿੱਚ ਸੇਵਾ ਨਿਭਾ ਰਹੇ ਸਨ।