ਹਰਸ਼ਦੀਪ ਕੌਰ ਨੇ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ ਮੁੰਬਈ ‘ਚ ਦਿੱਤੀ ਪਰਫਾਰਮੈਂਸ
ਹਰਸ਼ਦੀਪ ਕੌਰ punjabi singer ਅਜਿਹੀ ਗਾਇਕਾ ਜਿਨ੍ਹਾਂ ਦੀ ਅਵਾਜ਼ ਦੀ ਕਸ਼ਿਸ਼ ਕਾਰਨ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਚਲਿਆ ਆਉਂਦਾ ਹੈ ।  ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਇਹ ਗਾਇਕਾ ਨੇ ਮਸ਼ਹੂਰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ ਮੁੰਬਈ ‘ਚ ਪਰਫਾਰਮੈਂਸ ਦਿੱਤੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਬੀਤੀ ਰਾਤ ਉਨ੍ਹਾਂ ਦੀ ਪਰਫਾਰਮੈਂਸ ਦੀਆਂ ਇਹ ਖਾਸ ਤਸਵੀਰਾਂ ਚੋਂ ਇੱਕ ਹੈ ਕਿ ਉਨ੍ਹਾਂ ਨੂੰ ਕੈਨੇਡੀਅਨ ਗਾਇਕ ਬ੍ਰਾਇਨ ਐਡਮਸ ਨਾਲ ਪਰਫਾਰਮ ਕਰਨ ਦਾ ਮੌਕਾ ਮਿਲਿਆ |

ਉਹ ਦਿੱਲੀ ‘ਚ ਵੀ ਪਰਫਾਰਮ ਕਰਨਗੇ ਅਤੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਕੰਸਰਟ ‘ਚ ਵੱਡੀ ਗਿਣਤੀ ‘ਚ ਪਹੁੰਚਣ ਅਤੇ ਤਿਆਰ ਰਹਿਣ ਲਈ ਕਿਹਾ ਹੈ । ਬ੍ਰਾਇਨ ਐਡਮਸ ‘ਮਿਊਜ਼ਿਕ ਟੂਰ ਦਿ ਅਲਟੀਮੇਟ ਟੂਰ ਟੂ ਇੰਡੀਆ’ ਲਈ ਪੰਜਵੀਂ ਵਾਰ ਭਾਰ ਆਏ ਹਨ। ਪੰਜਾਬੀ ਗਾਇਕੀ ‘ਚ ਹਰਸ਼ਦੀਪ ਕੌਰ ਨੇ ਕਈ ਬਾਲੀਵੁੱਡ ਫਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਸੂਫੀਆਨਾ ਅੰਦਾਜ਼ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹਰਸ਼ਦੀਪ ਕੌਰ ਪੰਜਾਬੀ ਤੇ ਸੂਫੀ ਗੀਤਾਂ ਤੋਂ ਇਲਾਵਾ ਬਾਲੀਵੁੱਡ ਫਿਲਮਾਂ ‘ਚ ਵੀ ਆਪਣੀ ਆਵਾਜ਼ ਦਾ ਜਲਵਾ ਦਿਖਾ ਚੁੱਕੀ ਹੈ ਤੁਸੀਂ ਵੀ ਹੋ ਜੇ ਹਰਸ਼ਦੀਪ ਕੌਰ ਦੇ ਫੈਨਸ ਅਤੇ ਦਿੱਲੀ ‘ਚ ਰਹਿੰਦੇ ਹੋ ਤਾਂ ਤਿਆਰ ਹੋ ਜਾਉ ਉਨ੍ਹਾਂ ਦੀ ਪਰਫਾਰਮੈਂਸ ਵੇਖਣ ਲਈ ।