ਕੈਨੇਡਾ – ਟਰੱਕ ਪਾਰਕ ਕਰਕੇ ਘਰ ਆਉਂਦੇ ਸਿੱਖ ਨੌਜਵਾਨ ਨਾਲ ਕੈਨੇਡੀਅਨ ਮੂਲ ਦੇ ਨੌਜਵਾਨਾਂ ਨੇ ਕੀਤਾ ਹਮਲਾ, ਵੀਡੀਓ ਆਈ ਸਾਹਮਣੇ!
Hate Crime Incident Happened with Sikh Youth in Regina

ਕੈਨੇਡਾ – ਟਰੱਕ ਪਾਰਕ ਕਰਕੇ ਘਰ ਆਉਂਦੇ ਸਿੱਖ ਨੌਜਵਾਨ ਨਾਲ ਕੈਨੇਡੀਅਨ ਮੂਲ ਦੇ ਨੌਜਵਾਨਾਂ ਨੇ ਕੀਤਾ ਹਮਲਾ, ਵੀਡੀਓ ਆਈ ਸਾਹਮਣੇ!

ਕੈਨੇਡਾ – ਟਰੱਕ ਪਾਰਕ ਕਰਕੇ ਘਰ ਆਉਂਦੇ ਸਿੱਖ ਨੌਜਵਾਨ ਨਾਲ ਕੈਨੇਡੀਅਨ ਮੂਲ ਦੇ ਨੌਜਵਾਨਾਂ ਵੱਲੋਂ ਨਸਲੀ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ 2 ਗੋਰਿਆਂ ਨੇ ਸਿੰਘ ਦੀ ਅੱਖ ‘ਤੇ ਪਹਿਲਾਂ ਮੁੱਕਾ ਮਾਰਿਆ ਅਤੇ ਫਿਰ ਬਦਤਮੀਜ਼ੀ ਕੀਤੀ। ਨੌਜਵਾਨ ਨੇ ਸਾਫ਼ ਕੀਤਾ ਹੈ ਕਿ ਹਿੰਸਾ ਕਰਨ ਵਾਲੇ ਨੌਜਵਾਨਾਂ ਨਾਲ ਉਸਦੀ ਕੋਈ ਜਾਣ ਪਹਿਚਾਣ ਜਾਂ ਲੜਾਈ ਝਗੜਾ ਨਹੀਂ ਸੀ ਅਤੇ ਨਾ ਹੀ ਟਰੱਕ ਚਲਾਉਂਦੇ ਸਮੇਂ ਕਿਸੇ ਨਾਲ ਕੋਈ ਉਸਦੀ ਕੋਈ ਗੱਲਬਾਤ ਜਾਂ ਮਨ-ਮਟਾਅ ਹੋਇਆ। ਉਸਦਾ ਕਹਿਣਾ ਹੈ ਕਿ ਪੁਲਿਸ ਇਸ ਘਟਨਾ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਹੀ।

ਰਿਜਾਈਨਾ, ਕੈਨੇਡਾ ਵਿੱਚ ਵਾਪਰੀ ਇਸ ਨਸਲੀ ਵਿਤਕਰੇ ਦੀ ਘਟਨਾ ਸਬੰਧੀ ਸਿਮਰਨਦੀਪ ਸਿੰਘ ਨੇ ਵੀਡੀਓ ਰਾਹੀਂ ਆਪਣੀ ਹੱਡ ਬੀਤੀ ਬਿਆਨ ਕੀਤੀ ਹੈ। ਸਿੰਘ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਫ਼ਿਲਹਾਲ ਵਰਕ ਪਰਮਿਟ ‘ਤੇ ਹੈ।